✕
  • ਹੋਮ

ਦੁਨੀਆਂ 'ਚ ਸਭ ਤੋਂ ਲੰਬੀਆਂ ਲੱਤਾਂ ਵਾਲੀ ਕੁੜੀ, ਬਣਾਇਆ ਵਰਲਡ ਰਿਕਾਰਡ

ਏਬੀਪੀ ਸਾਂਝਾ   |  08 Sep 2017 08:46 AM (IST)
1

2

3

4

5

6

ਦੁਨੀਆ ਦੀਆਂ ਸਭ ਤੋਂ ਲੰਬੀਆਂ ਲੱਤਾਂ 'ਤੇ ਵਰਲਡ ਰਿਕਾਰਡ ਮਿਲਣ ਤੋਂ ਬਾਅਦ ਜਦੋਂ ਏਕਾਟੇਰਿਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ 'ਗਿੰਨੀਜ਼ ਵਰਲਡ ਰਿਕਾਰਡ ਮਿਲਣਾ ਕਾਫ਼ੀ ਹੈਰਾਨੀਜਨਕ ਤੇ ਖ਼ੁਸ਼ਨੁਮਾ ਅਹਿਸਾਸ ਹੈ।'

7

ਉਸ ਦੇ ਪਰਿਵਾਰ ਦੇ ਹਰ ਮੈਂਬਰ ਦਾ ਹੀ ਕੱਦ ਲੰਬਾ ਹੈ। ਉਸ ਦੇ ਭਰਾ ਦੀ ਲੰਬਾਈ 6 ਫੁੱਟ ਤੇ 5 ਇੰਚ ਹੈ ਤੇ ਪਿਤਾ ਦਾ ਕੱਦ 6 ਫੁੱਟ ਤੇ 5 ਇੰਚ ਹੈ। ਉਸ ਦੀ ਮਾਂ ਵੀ 6 ਫੁੱਟ ਤੇ 1 ਇੰਚ ਲੰਬੀ ਹੈ।

8

ਮਾਸਕੋ: ਰੂਸ ਦੀ ਇੱਕ ਮਾਡਲ ਨੇ ਸਭ ਤੋਂ ਲੰਬੀਆਂ ਲੱਤਾਂ ਦਾ ਰਿਕਾਰਡ ਬਣਾਇਆ ਹੈ। ਏਕਾਟੇਰਿਨਾ ਲਿਸਿਨਾ ਨਾਂ ਦੀ ਇਸ ਮਾਡਲ ਦੀ ਲੰਬਾਈ 6 ਫੁੱਟ ਤੇ 9 ਇੰਚ ਹੈ।

9

ਇਸ ਮਾਡਲ ਦੇ ਨਾਂ ਦੁਨੀਆ ਦੀ ਸਭ ਤੋਂ ਲੰਬੀ ਮਾਡਲ ਹੋਣ ਦਾ ਰਿਕਾਰਡ ਵੀ ਦਰਜ ਹੈ।

10

11

12

13

ਦੱਸਣਯੋਗ ਹੈ ਕਿ ਏਕਾਟੇਰਿਨਾ ਦੀ ਲੰਬਾਈ ਉਸ ਦੇ ਲਈ ਮੁਸ਼ਕਿਲ ਦਾ ਸਬੱਬ ਵੀ ਸੀ। ਛੋਟੀ ਉਮਰ 'ਚ ਆਪਣੀ ਲੰਬਾਈ ਦੇ ਕਾਰਨ ਉਸ ਨੂੰ ਲੋਕਾਂ ਦੇ ਤਾਨੇ ਵੀ ਸੁਣਨੇ ਪਏ ਸਨ।

14

15

ਜੇਕਰ ਏਕਾਟੇਰਿਨਾ ਦੀਆਂ ਲੱਤਾਂ ਦੀ ਲੰਬਾਈ ਦੀ ਗੱਲ ਕਰੀਏ ਤਾਂ ਉਸ ਦੀ ਖੱਬੀ ਲੱਤ ਦੀ ਲੰਬਾਈ 132.8 ਸੈ.ਮੀ. ਮਤਲਬ 52.2 ਇੰਚ ਹੈ ਜਦਕਿ ਸੱਚੀ ਲੱਤ ਦੀ ਲੰਬਾਈ 132.2 ਮਤਲਬ 52 ਇੰਚ ਹੈ ਪਰ ਏਕਾਟੇਰਿਨਾ ਦੀਆਂ ਲੰਬੀਆਂ ਲੱਤਾਂ ਉਸ ਦੇ ਪਰਿਵਾਰ ਦੀ ਹੀ ਦੇਣ ਹਨ ਜਾਂ ਇਸ ਤਰ੍ਹਾਂ ਕਹੀਏ ਕਿ ਏਕਾਟੇਰਿਨਾ ਦੀ ਲੰਬਾਈ ਉਸ ਦੀ ਜੀਨਜ਼ ਦਾ ਹੀ ਨਾਯਾਬ ਤੋਹਫ਼ਾ ਹੈ।

16

ਮਾਡਲਿੰਗ ਦੇ ਇਲਾਵਾ ਏਕਾਟੇਰਿਨਾ ਖੇਡਾਂ 'ਚ ਵੀ ਬਹੁਤ ਚੰਗੀ ਹੈ। 2008 'ਚ ਉਸ ਨੇ ਰਸ਼ਿਅਨ ਉਲੰਪਿਕ ਬਾਸਕਟਬਾਲ ਦੀ ਟੀਮ ਵੱਲੋਂ ਖੇਡਿਆ ਸੀ ਤੇ ਬੀਜਿੰਗ ਖੇਡਾਂ 'ਚ ਉਸ ਨੇ ਕਾਂਸੀ ਤਮਗ਼ਾ ਵੀ ਜਿੱਤਿਆ ਸੀ।

  • ਹੋਮ
  • Photos
  • ਲਾਈਫਸਟਾਈਲ
  • ਦੁਨੀਆਂ 'ਚ ਸਭ ਤੋਂ ਲੰਬੀਆਂ ਲੱਤਾਂ ਵਾਲੀ ਕੁੜੀ, ਬਣਾਇਆ ਵਰਲਡ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.