ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਕੀਤਾ ਚੌਕਸ

ਸਾਡੀ ਸਲਾਹ ਹੈ ਕਿ ਅਗਲੇ ਦੋ ਦਿਨਾਂ ਤੱਕ ਬਹੁਤ ਜ਼ਰੂਰੀ ਕੰਮ ਹੋਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਮੌਸਮ ਖਰਾਬ ਹੋਣ 'ਤੇ ਇੰਟਰਨੈੱਟ ਤੇ ਮੋਬਾਇਲ ਦੀ ਵਰਤੋਂ ਘੱਟ ਕਰੋ ਤੇ ਕੋਸ਼ਿਸ਼ ਕਰੋ ਕਿ ਦਰੱਖਤ ਆਦਿ ਦੇ ਹੇਠਾਂ ਖੜ੍ਹੇ ਨਾ ਹੋਵੋ।
ਹੁਣ ਤੱਕ ਮਰਨ ਵਾਲਿਆਂ ਲਈ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਹੈ।
ਮੌਸਮ ਵਿਭਾਗ ਦੇ ਮੁਤਾਬਕ ਮਾਨਸੂਨ ਯੂਪੀ 'ਚ 20 ਜੂਨ ਤੋਂ ਬਾਅਦ ਹੀ ਦਸਤਕ ਦੇਵੇਗਾ। ਉਦੋਂ ਤੱਕ ਯੂਪੀ ਦੇ ਆਸਮਾਨ 'ਚ ਏਸੇ ਤਰ੍ਹਾਂ ਧੂੜ ਭਰੀ ਧੁੰਦ ਦੀ ਪਰਤ ਬਣੀ ਰਹੇਗੀ।
ਪਿਛਲੇ ਮਹੀਨੇ 'ਚ ਕਰੀਬ ਤਿੰਨ ਵੱਡੇ ਤੂਫਾਨ ਆਏ ਜਿਸ 'ਚ ਲਗਪਗ 130 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ।
ਜੂਨ ਦੇ ਪਹਿਲੇ ਹਫਤੇ 'ਚ ਆਏ ਤੂਫਾਨ 'ਚ 17 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 11 ਲੋਕ ਜ਼ਖਮੀ ਹੋ ਗਏ ਸਨ। ਇਸ ਦੌਰਾਨ ਜ਼ਿਆਦਾਤਰ ਲੋਕਾਂ ਦੀ ਮੌਤ ਦਰੱਖਤ ਡਿੱਗਣ ਤੇ ਮਕਾਨਾਂ ਦੇ ਢਹਿ ਜਾਣ ਕਾਰਨ ਹੋਈ।
ਇਸ ਦਰਮਿਆਨ ਫਤਿਹਗੜ੍ਹ 'ਚ 43.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦੱਸ ਦਈਏ ਕਿ ਬੁੱਧਵਾਰ ਨੂੰ ਆਏ ਹਨ੍ਹੇਰੀ ਤੂਫਾਨ ਕਾਰਨ ਲਗਪਗ 15 ਲੋਕਾਂ ਦੀ ਮੌਤ ਹੋ ਗਈ ਜਦਕਿ 28 ਲੋਕ ਜ਼ਖਮੀ ਹੋ ਗਏ।
ਅਗਲੇ ਦੋ ਦਿਨ ਯੂਪੀ 'ਚ ਤੇਜ਼ ਹਨ੍ਹੇਰੀ ਤੂਫਾਨ ਦਾ ਖਦਸ਼ਾ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਕਈ ਇਲਾਕਿਆਂ 'ਚ ਤੂਫਾਨ ਦੇ ਨਾਲ ਧੂੜ ਭਰੀ ਹਨ੍ਹੇਰੀ ਵੀ ਆ ਸਕਦੀ ਹੈ।