ਦੁਨੀਆ ਦਾ ਖ਼ਤਰਨਾਕ ਡਰੱਗ ਤਸਕਰ ਅਮਰੀਕਾ ਹਵਾਲੇ
ਪਹਿਲੇ ਮੈਕਸੀਕੋ ਦੇ ਰਾਸ਼ਟਰਪਤੀ ਏਨਰੀਕ ਪੇਨਾ ਨਿਤੋ ਨੇ ਉਸ ਨੂੰ ਅਮਰੀਕਾ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜੁਲਾਈ, 2015 ਵਿਚ ਉਸ ਦੇ ਦੁਬਾਰਾ ਜੇਲ੍ਹ ਤੋਂ ਭੱਜਣ ਦੇ ਬਾਅਦ ਉਨ੍ਹਾਂ ਨੇ ਆਪਣਾ ਫ਼ੈਸਲਾ ਬਦਲ ਦਿੱਤਾ ਸੀ।
ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਗੁਜਮਾਨ ਨੂੰ ਲੈ ਕੇ ਸੁਰੱਖਿਆ ਮੁਲਾਜ਼ਮਾਂ ਲਾਂਗ ਆਈਸਲੈਂਡ ਦੇ ਮੈਕਆਰਥਰ ਏਅਰਪੋਰਟ 'ਤੇ ਉੱਤਰੇ। ਗੁਜਮਾਨ ਦਾ ਅਮਰੀਕਾ ਦੇ ਛੇ ਮਾਮਲਿਆਂ ਵਿਚ ਨਾਮ ਦਰਜ ਹੈ। ਅਮਰੀਕੀ ਟੈਲੀਵਿਜ਼ਨ ਨੇ ਉਸ ਨੂੰ ਲੈ ਕੇ ਜਾ ਰਹੇ ਕਾਫ਼ਲੇ ਨੂੰ ਨਿਊਯਾਰਕ ਜੇਲ੍ਹ ਪਹੁੰਚਦੇ ਹੋਏ ਦੇਖਿਆ। ਰਸਤੇ ਵਿਚ ਹਥਿਆਰਾਂ ਨਾਲ ਲੈਸ ਅਮਰੀਕੀ ਮਾਰਸ਼ਲ ਮੌਜੂਦ ਸਨ। ਉਸ ਦੇ ਫੜੇ ਜਾਣ ਨਾਲ ਮੈਕਸੀਕੋ ਦੇ ਮੁਲਾਜ਼ਮਾਂ ਨੇ ਸੁੱਖ ਦਾ ਸਾਹ ਲਿਆ। ਉਹ ਦੋ ਵਾਰ ਜੇਲ੍ਹ ਵਿਚੋਂ ਭੱਜ ਚੁੱਕਾ ਹੈ।
59 ਸਾਲਾ ਗੁਜਮਾਨ ਦਾ ਮੈਕਸੀਕੋ ਦੇ ਸਿਨਾਲੋਆ ਪ੍ਰਾਂਤ ਵਿਚ ਅਣਐਲਾਨਿਆ ਸਾਮਰਾਜ ਹੈ। ਇਹ ਇਸੇ ਪ੍ਰਾਂਤ ਦੇ ਨਾਮ 'ਚੋਂ ਬਣਾਏ ਗਏ ਗਿਰੋਹ ਦਾ ਸਰਗਨਾ ਹੈ। ਦੋਸ਼ ਹੈ ਕਿ ਇਹ ਗਿਰੋਹ ਹਰ ਸਾਲ ਕਈ ਟਨ ਮਾਦਕ ਪਦਾਰਥਾਂ ਦੀ ਅਮਰੀਕਾ ਲਈ ਤਸਕਰੀ ਕਰਦਾ ਹੈ। ਗੁਜਮਾਨ 'ਤੇ ਡਰੱਗ ਧੰਦੇ ਨੂੰ ਲੈ ਕੇ ਮੈਕਸੀਕੋ 'ਚ ਦਹਾਕਿਆਂ ਤੋਂ ਹੋ ਰਹੀ ਹਿੰਸਾ ਵਿਚ ਰਹਿਣ ਦਾ ਦੋਸ਼ ਹੈ।
ਨਿਊਯਾਰਕ : ਮੈਕਸੀਕੋ ਨੇ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਮੌਕੇ ਖ਼ਤਰਨਾਕ ਡਰੱਗ ਤਸਕਰ ਜੋਆਕੀਨ ਅਲ ਚਾਪੋ ਗੁਜਮਾਨ ਨੂੰ ਅਮਰੀਕਾ ਹਵਾਲੇ ਕਰ ਦਿੱਤਾ । ਉਸ 'ਤੇ ਇਥੇ ਕਈ ਮਾਮਲੇ ਦਰਜ ਹਨ। ਉਸ ਨੂੰ ਦੁਨੀਆ ਦੇ ਸਭ ਤੋਂ ਖ਼ਤਰਨਾਕ ਅਪਰਾਧੀਆਂ ਵਿਚ ਗਿਣਿਆ ਜਾਂਦਾ ਹੈ।