ਮੰਦੀ ਦੇ ਦੌਰ ‘ਚ ਵੀ ਇਨ੍ਹਾਂ SUV ਦੀ ਬੱਲੇ-ਬੱਲੇ
ਟਾਟਾ ਹੈਕਸਾ ਤੇ ਹੁੰਡਾਈ ਟਿਊਸੌਨ ਦੀ ਸੇਲ ‘ਚ ਵੀ 35.17% ਤੇ 25.39% ਦੀ ਕਮੀ ਆਈ। ਦੋਵੇਂ ਕਾਰਾਂ ਦਾ ਸੈਗਮੈਂਟ ਮੌਜੂਦਾ ਮਾਰਕਿਟ ਸ਼ੇਅਰ ਸਭ ਤੋਂ ਘੱਟ ਹੈ।
ਹੈਕਟਰ ਦੇ ਲੌਂਚ ਦਾ ਅਸਰ ਤਾਂ ਜੀਪ ਕੰਪਾਸ ਦੀ ਸੇਲ ‘ਤੇ ਵੀ ਪਿਆ। 35.65% ਦੀ ਸੇਲ ‘ਚ ਕਮੀ ਨਾਲ ਜੀਪ ਕੰਪਾਸ ਨੇ ਐਸਯੂਵੀ ਦੇ ਸਿਰ 509 ਯੂਨਿਟ ਹੀ ਵੇਚੇ।
ਜੂਨ ਮਹੀਨੇ ‘ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਟਾਟਾ ਹੈਰੀਅਰ ਜੁਲਾਈ ‘ਚ ਤੀਜੇ ਨੰਬਰ ‘ਤੇ ਖਿਸਕਦੀ ਨਜ਼ਰ ਆਈ। ਜੁਲਾਈ ‘ਚ ਹੈਰੀਅਰ ਦੀ ਡਿਮਾਂਡ ਸਭ ਤੋਂ ਜ਼ਿਆਦਾ ਡਿੱਗੀ ਜਿਸ ਦਾ ਕਾਰਨ ਐਮਜੀ ਹੈਕਟਰ ਨੂੰ ਕਿਹਾ ਜਾਂਦਾ ਹੈ।
ਜੂਨ ਮਹੀਨੇ ‘ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਟਾਟਾ ਹੈਰੀਅਰ ਜੁਲਾਈ ‘ਚ ਤੀਜੇ ਨੰਬਰ ‘ਤੇ ਖਿਸਕਦੀ ਨਜ਼ਰ ਆਈ। ਜੁਲਾਈ ‘ਚ ਹੈਰੀਅਰ ਦੀ ਡਿਮਾਂਡ ਸਭ ਤੋਂ ਜ਼ਿਆਦਾ ਡਿੱਗੀ ਜਿਸ ਦਾ ਕਾਰਨ ਐਮਜੀ ਹੈਕਟਰ ਨੂੰ ਕਿਹਾ ਜਾਂਦਾ ਹੈ।
ਹੈਕਟਰ ਤੋਂ ਬਾਅਦ ਮਹਿੰਦਰ ਐਕਸਯੂਵੀ-500 1.15% ਦੀ ਗਿਰਾਵਟ ਨਾਲ ਸੈਗਮੈਂਟ ‘ਚ ਦੂਜੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ।
ਜੁਲਾਈ 2019 ‘ਚ ਐਸਯੂਵੀ ਸੈਗਮੈਂਟ ‘ਚ ਕੁੱਲ 4048 ਯੂਨਿਟ ਦਾ ਕਾਰੋਬਾਰ ਹੋਇਆ। ਇਸ ਲਿਹਾਜ਼ ਨਾਲ ਜੂਨ ਦੇ ਮੁਕਾਬਲੇ ਜੁਲਾਈ ‘ਚ 632 ਯੂਨਿਟ ਦੀ ਜ਼ਿਆਦਾ ਵਿਕਰੀ ਹੋਈ।