ਇਨ੍ਹਾਂ ਕੀਮਤਾਂ 'ਤੇ ਉਪਲੱਬਧ ਹੋਏਗੀ MG ਹੈਕਟਰ, ਇਸੇ ਮਹੀਨੇ ਹੋਏਗੀ ਲਾਂਚ
ਮਾਹਰਾਂ ਨੇ ਕਾਰ ਦੇ ਡਿਜ਼ਾਈਨ, ਫੀਚਰ ਤੇ ਇੰਜਣ ਦੇ ਆਧਾਰ 'ਤੇ ਇਸ ਦੀਆਂ ਸੰਭਾਵਿਤ ਕੀਮਤਾਂ ਦਾ ਅੰਦਾਜ਼ਾ ਲਾਇਆ ਹੈ। ਵੇਖੋ ਕੀਮਤਾਂ।
ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਨੂੰ 50 ਹਜ਼ਾਰ ਰੁਪਏ ਵਿੱਚ ਬੁਕ ਕਰਵਾਇਆ ਜਾ ਸਕਦਾ ਹੈ।
ਜੇ ਤੁਸੀਂ ਕਾਰ ਵਿੱਚ ਦਿਲਚਸਪੀ ਲੈ ਰਹੇ ਹੋ ਤਾਂ ਨਜ਼ਦੀਕੀ ਐਮਜੀ ਸ਼ੋਅਰੂਮ ਜਾ ਕੇ ਇਸ ਦੀ ਬੁਕਿੰਗ ਕਰਵਾ ਸਕਦੇ ਹੋ।
ਐਮਜੀ ਹੈਕਟਰ ਦੇ ਸਾਰੇ ਇੰਜਣਾਂ ਨਾਲ 6 ਸਪੀਡ ਮੈਨੁਅਲ ਗੀਅਰਬਾਕਸ ਸਟੈਂਡਰਡ ਮਿਲਣਗੇ। ਪੈਟਰੋਲ ਇੰਜਣ ਨਾਲ 6-ਸਪੀਡ ਡਿਊਲ ਕਲੱਚ ਗੀਅਰਬਾਕਸ ਦਾ ਵਿਕਲਪ ਵੀ ਆਏਗਾ।
ਇਸ ਤੋਂ ਇਲਾਵਾ ਕੰਪਨੀ ਹੈਕਟਰ ਐਸਯੂਵੀ ਦਾ ਮਾਈਲਡ ਹਾਈਬ੍ਰਿਡ ਵਰਸ਼ਨ ਵੀ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਪੈਟਰੋਲ ਇੰਜਣ ਨਾਲ ਆਏਗਾ।
ਡੀਜ਼ਲ ਵਰਸ਼ਨ ਵਿੱਚ 2.0 ਲੀਟਰ ਇੰਜਣ ਮਿਲੇਗਾ। ਇਸ ਦੀ ਪਾਵਰ 170 ਪੀਐਸ ਤੇ ਟਾਰਕ 350 ਐਨਐਮ ਹੋਏਗੀ।
ਐਮਜੀ ਦੇ ਪੈਟਰੋਲ ਵਰਸ਼ਨ ਵਿੱਚ 1.5 ਲੀਟਰ ਟਰਬੋਚਾਰਜਡ ਇੰਜਣ ਮਿਲੇਗਾ ਜਿਸ ਦੀ ਪਾਵਰ 143 ਪੀਐਸ ਤੇ ਟਾਰਕ 250 ਐਨਐਮ ਹੋਏਗੀ।
ਐਮਜੀ ਹੈਕਟਰ ਹੁਣ ਜਿਸ ਗੱਲ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ, ਉਹ ਹੈ ਇਸ ਦੀ ਕੀਮਤ।
ਆਕਰਸ਼ਕ ਡਿਜ਼ਾਈਨ ਤੇ ਦਮਦਾਰ ਫੀਚਰ ਦੀ ਬਦੌਲਤ ਕਾਫੀ ਸਮੇਂ ਤੋਂ ਇਸ ਕਾਰ ਦੀਆਂ ਚਰਚਾਵਾਂ ਹੋ ਰਹੀਆਂ ਹਨ।
ਐਮਜੀ ਮੋਟਰਜ਼ ਦੀ ਪਹਿਲੀ ਕਾਰ ਹੈਕਟਰ ਆਪਣੀ ਲਾਂਚ ਲਈ ਬਿਲਕੁਲ ਤਿਆਰ ਹੈ। ਕੰਪਨੀ ਇਸੇ ਮਹੀਨੇ ਕਾਰ ਨੂੰ ਲਾਂਚ ਕਰੇਗੀ।