ਭਾਰਤ 'ਚ ਇੰਟਰਨੈੱਟ ਕਾਰ ਹੈਕਟਰ ਦੀ ਐਂਟਰੀ
ਪੂਰੀ ਗੱਡੀ ਨੂੰ ਆਪਣੇ ਮੋਬਾਈਲ ਤੋਂ ਕਰੋਲ ਕਰਨ ਲਈ ਇਕ ਆਈ ਸਮਾਰਟ ਮੋਬਾਈਲ ਐਪ ਨਾਂ ਦਾ ਖਾਸ ਫ਼ੀਚਰ ਤਿਆਰ ਕੀਤਾ ਗਿਆ ਹੈ ਜਿਸ ਨਾਲ ਮੋਬਾਈਲ ਤੋਂ ਗੱਡੀ ਦਾ ਲਾਕ ਖੋਲ੍ਹਣ ਤੋਂ ਲੈਕੇ AC ਚਲਾਉਣ ਤਕ ਦੇ ਫ਼ੀਚਰ ਸ਼ਾਮਲ ਹਨ। ਫਿਲਹਾਲ ਹੁਣ ਇਹ ਗੱਡੀ ਜੂਨ ਦੇ ਮਹੀਨੇ ਆਸ ਪਾਸ ਲਾਂਚ ਕੀਤੀ ਜਾਏਗੀ।
ਦਿੱਲੀ ਵਿੱਚ ਕੀਤੇ ਆਪਣੇ ਖਾਸ ਇਵੈਂਟ ਦੌਰਾਨ MG ਨੇ ਆਪਣੀ ਗੱਡੀ ਨੂੰ ਇੰਟਰਨੈੱਟ ਕਾਰ ਦੇ ਰੂਪ ਵਿੱਚ ਪੇਸ਼ ਕਰਨ ਦਾ ਦਾਅਵਾ ਕੀਤਾ ਹੈ।
ਇਸ ਵਿੱਚ ਵੌਇਸ ਅਸਿਸਟ, ਸੇਫਟੀ ਤੇ ਸਕਿਉਰਿਟੀ, ਮੈਪ ਤੇ ਨੇਵੀਗੇਸ਼ਨ, ਗਾਣਾ ਐਪ ਆਦਿ ਵਰਗੀਆਂ ਫੀਚਰਜ਼ ਵੀ ਦਿੱਤੀਆਂ ਜਾਣਗੀਆਂ।
10.4 ਇੰਚ ਦੀ ਸਕਰੀਨ ਦੇ ਨਾਲ ਖਾਸ ਆਈ ਸਮਾਰਟ ਤਕਨੀਕ ਪੇਸ਼ ਕੀਤੀ ਜਾਏਗੀ। ਇਹ 5G ਇੰਟਰਨੈਟ ਲਈ ਵੀ ਤਿਆਰ ਹੈ।
ਦਰਅਸਲ MG ਦੀ ਹੈਕਟਰ ਇੰਟਰਨੈੱਟ ਨਾਲ ਜੁੜੀ ਹੋਵੇਗੀ। ਗੱਡੀ ਦੇ ਇੰਫੋਟੇਨਮੈਂਟ ਸਿਸਟਮ ਵਿੱਚ ਖਾਸ ਫ਼ੀਚਰ ਪੇਸ਼ ਕੀਤੇ ਜਾਣਗੇ।
ਆਪਣੀ ਪਹਿਲੀ ਗੱਡੀ ਨਾਲ MG ਗਾਹਕਾਂ ਦਾ ਦਿਲ ਜਿੱਤਣ ਲਈ ਵਧੀਆ ਤਕਨੀਕ ਤੇ ਖਾਸ ਫ਼ੀਚਰਾਂ ਉੱਤੇ ਕੰਮ ਕਰ ਰਿਹਾ ਹੈ।
ਕੌਮਾਂਤਰੀ ਕੰਪਨੀ MG ਮੌਰਿਸ ਗੈਰੇਜਿਸ ਵੀ ਗੱਡੀਆਂ ਦੀ ਦੁਨੀਆ ਵਿੱਚ ਐਂਟਰੀ ਲਈ ਤਿਆਰ ਹੈ। ਇਸ ਸਾਲ ਭਾਰਤੀ ਬਾਜ਼ਾਰ ਵਿੱਚ MG ਵੱਲੋਂ ਉਨ੍ਹਾਂ ਦੀ ਪਹਿਲੀ ਗੱਡੀ ਹੈਕਟਰ ਨੂੰ ਪੇਸ਼ ਕੀਤਾ ਜਾਏਗਾ।