Auto Expo 2020 'ਚ MG Motor ਨੇ ਆਪਣੀ ਫੁਲ-ਸਾਈਜ਼ ਐਸਯੂਵੀ Gloster ਦਾ ਦਿਖਾਇਆ ਦਮ
Download ABP Live App and Watch All Latest Videos
View In Appਲਗਜ਼ਰੀ ਇੰਟੀਰਿਅਰ: ਨਵੇਂ ਗਲਸਟਰ ਦਾ ਕੈਬਿਨ ਵੀ ਬਹੁਤ ਆਲੀਸ਼ਾਨ ਹੈ। ਇਸ 'ਚ ਵਧੀਆ ਕੁਆਲਟੀ ਵੇਖਣ ਨੂੰ ਮਿਲਦੀ ਹੈ। ਇਸ 'ਚ 12.3 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਮਲਟੀ-ਇਨਫਰਮੇਸ਼ਨ ਇੰਸਟਰੂਮੈਂਟ ਕਲੱਸਟਰ ਡਿਸਪਲੇ, ਕਨੈਕਟਡ ਕਾਰ ਟੈਕਨਾਲੋਜੀ, ਲੈਦਰ ਅਪਸੋਲਸਟਰੀ ਅਤੇ ਪੈਨੋਰਾਮਿਕ ਸਨਰੂਫ ਵਰਗੇ ਫੀਚਰਸ ਮਿਲਣਗੇ।
ਇਸ 'ਚ ਦਿੱਤੇ ਗਏ ਸਪੋਰਟੀ ਐਲੋਅਜ਼ ਵੀ ਬਹੁਤ ਆਕਰਸ਼ਿਤ ਕਰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਸਟਾਈਲਿਸ਼ ਐਲਈਡੀ ਟੇਲਲੈਂਪਸ ਦਿੱਤੇ ਗਏ ਹਨ। ਕੰਪਨੀ ਨੇ ਇਸ ਨੂੰ ਬੋਲਡ ਬੋਨਟ ਅਤੇ ਬੰਪਰ ਦਿੱਤਾ ਹੈ, ਜਿੱਥੇ ਕ੍ਰੋਮ-ਬੇਜਲਸ ਦੇ ਨਾਲ ਫੋਗਲੈਂਪ ਵਧੀਆ ਦਿਖਾਈ ਦਿੰਦੇ ਹਨ।
ਬੋਲਡ ਡਿਜ਼ਾਈਨ: ਨਵੀਂ ਗਲੋਸਟਰ ਇੱਕ ਵੱਡੀ ਐਸਯੂਵੀ ਹੈ, ਇਹ ਸਾਹਮਣੇ ਤੋਂ ਬਹੁਤ ਬੋਲਡ ਅਤੇ ਮੈਸਕੁਲਰ ਲੱਗਦੀ ਹੈ। ਇਸ ਦੇ ਫਰੰਟ 'ਚ ਵੱਡੀ ਕ੍ਰੋਮ ਸਲੇਟ ਵਾਲੀ ਵੱਡੀ ਗ੍ਰਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਲਈਡੀ ਡੀਆਰਐਲ ਨਾਲ ਐਲਈਡੀ ਪ੍ਰੋਜੈਕਟਰ ਹੈੱਡਲੈਂਪਸ ਵੀ ਦੇਖੇ ਜਾ ਸਕਦੇ ਹਨ। ਇਸ ਦੀ ਲੰਬਾਈ 5005 ਮਿਲੀਮੀਟਰ, ਚੌੜਾਈ 1932 ਮਿਲੀਮੀਟਰ ਅਤੇ ਕੱਦ 1875 ਮਿਲੀਮੀਟਰ ਹੈ।
ਇਹ ਹੋਵੇਗੀ ਕੀਮਤ: ਗੱਲ ਕਰੀਏ ਕੀਮਤ ਦੀ ਤਾਂ ਐਮਜੀ ਮੋਟਰ ਦੇ ਨਵੇਂ ਗਲੇਸਟਰ ਦੀ ਭਾਰਤ 'ਚ ਕੀਮਤ ਲਗਪਗ 35 ਲੱਖ ਰੁਪਏ ਹੋਣ ਦੀ ਉਮੀਦ ਹੈ। ਕੰਪਨੀ ਇਸ ਸਾਲ ਦੇ ਅੰਤ ਤੱਕ ਇਸਨੂੰ ਲਾਂਚ ਕਰ ਸਕਦੀ ਹੈ। ਭਾਰਤ ਵਿਚ, ਇਸ ਦਾ ਸਿੱਧਾ ਮੁਕਾਬਲਾ Toyota Fortuner, Ford Endeavour ਅਤੇ Mahindra Alturas ਨਾਲ ਹੋਵੇਗਾ।
ਦਮਦਾਰ ਇੰਜਨ, ਜ਼ਿਆਦਾ ਪਾਵਰ: ਚੀਨੀ ਬਾਜ਼ਾਰ 'ਚ ਇਹ ਐਸਯੂਵੀ 2.0-ਲੀਟਰ ਟਰਬੋ-ਪੈਟਰੋਲ ਇੰਜਨ 'ਚ ਆਉਂਦੀ ਹੈ ਜੋ 224hp ਦੀ ਪਾਵਰ ਦਿੰਦੀ ਹੈ, ਇਹ ਇੰਜਣ 6-ਸਪੀਡ ਮੈਨੁਅਲ ਅਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਦੇ ਵਿਕਲਪ 'ਚ ਆਉਂਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਭਾਰਤ ਵਿਚ ਨਵੀਂ ਗਲੇਸਟਰ ਨੂੰ 2.0-ਲੀਟਰ ਦਾ ਟਰਬੋ-ਡੀਜ਼ਲ ਇੰਜਣ ਵੀ ਮਿਲੇਗਾ ਜੋ 218hp ਦੀ ਤਾਕਤ ਦੇਵੇਗਾ।
ਆਟੋ ਐਕਸਪੋ 2020 'ਚ ਐਮਜੀ ਮੋਟਰ ਨੇ ਆਪਣੀ ਫੁਲ-ਸਾਈਜ਼ ਐਸਯੂਵੀ 'ਗਲੋਸਟਰ' ਪੇਸ਼ ਕੀਤੀ ਹੈ। ਦੱਸ ਦੇਈਏ ਕਿ ਇਹ ਹੈਕਟਰ ਅਤੇ ਹੈਕਟਰ ਪਲੱਸ ਤੋਂ ਬਾਅਦ ਕੰਪਨੀ ਦੀ ਤੀਜੀ ਐਸਯੂਵੀ ਹੈ, ਪਰ ਕੰਪਨੀ ਇਸਨੂੰ ਚੀਨੀ ਬਾਜ਼ਾਰ ਵਿੱਚ Maxus D90 ਨਾਂ ਨਾਲ ਵੇਚਦੀ ਹੈ।
- - - - - - - - - Advertisement - - - - - - - - -