✕
  • ਹੋਮ

25 ਸਾਲ ਛੋਟੀ ਗਰਲਫ੍ਰੈਂਡ ਨਾਲ ਮਿਲਿੰਦ ਲੈਣਗੇ ਫੇਰੇ

ਏਬੀਪੀ ਸਾਂਝਾ   |  21 Apr 2018 05:55 PM (IST)
25 ਸਾਲ ਛੋਟੀ ਗਰਲਫ੍ਰੈਂਡ ਨਾਲ ਮਿਲਿੰਦ ਲੈਣਗੇ ਫੇਰੇ
1

2

3

4

5

6

ਅੰਕਿਤਾ ਕੰਵਰ ਆਪਣੇ ਹੋਣ ਵਾਲੇ ਪਤੀ ਤੋਂ 25 ਸਾਲ ਛੋਟੀ ਹੈ। ਜਿੱਥੇ ਮਿਲਿੰਦ 52 ਸਾਲ ਦੇ ਨੇ ਤਾਂ ਅੰਕਿਤਾ ਸਿਰਫ 27 ਸਾਲ ਦੀ ਹੈ। ਜਦੋਂ ਪਹਿਲੀ ਬਾਰ ਦੋਨਾਂ ਦੇ ਅਫੇਅਰ ਦੀ ਖ਼ਬਰ ਮੀਡੀਆ ‘ਚ ਆਈ ਸੀ ਤਾਂ ਸਭ ਬੜੇ ਹੈਰਾਨ ਵੀ ਹੋਏ ਸੀ।

7

ਸੋਸ਼ਲ ਮੀਡੀਆ ਤੋਂ ਮਿਲੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਇਹ ਮਹਿੰਦੀ ਸੈਰੇਮਨੀ ਦੀ ਫ਼ੋਟੋਆਂ ਲੱਗ ਰਹੀਆਂ ਹਨ। ਮਿਲਿੰਦ ਨੇ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੈ ਅਤੇ ਅੰਕਿਤਾ ਨੇ ਪੀਲੇ ਰੰਗ ਦਾ ਖੂਬਸੁਰਤ ਲਹਿੰਗਾ। ਦੋਨਾਂ ਦੀਆਂ ਫ਼ੋਟੋਆਂ ਦੱਸ ਰਹੀਆਂ ਨੇ ਕਿ ਦੋਨੋਂ ਇੱਕ ਦੂਜੇ ਨਾਲ ਕਾਫੀ ਖੁਸ਼ ਨੇ।

8

ਦੋਨਾਂ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਹਨ ਅਤੇ ਵਿਆਹ ਦੀਆਂ ਤਿਆਰੀਆਂ ਵੀ ਪੂਰੀ ਹੋ ਚੁੱਕੀਆਂ ਨੇ।

9

ਹੁਣ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੋਨਾਂ ਦੀਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਣਾ ਔਖਾ ਨਹੀਂ ਦੋਨੋਂ ਵਿਆਹ ਕਰਨ ਵਾਲੇ ਨੇ। ਦੋਨਾਂ ਨੇ ਆਪਣੇ ਵਿਆਹ ਦੀ ਲੋਕੇਸ਼ਨ ਮੁੰਬਈ ਤੋਂ ਕੁਝ ਹੀ ਦੂਰੀ ‘ਤੇ ਅਲੀਬਾਗ ਨੂੰ ਚੁਣਿਆ ਹੈ।

10

ਇੰਡੀਆ ਦੇ ਸੁਪਰਮਾਡਲ ਤੇ ਐਕਟਰ ਮਿਲਿੰਦ ਸੋਨਮ ਕੁਝ ਸਮਾਂ ਪਹਿਲਾਂ ਖ਼ਬਰਾਂ ‘ਚ ਆਏ ਸੀ ਕਿ ਉਹ 2018 ‘ਚ ਆਪਣੀ ਗਰਲਫ੍ਰੈਂਡ ਅੰਕਿਤਾ ਕੰਵਰ ਨਾਲ ਵਿਆਹ ਕਰ ਸਕਦੇ ਨੇ। ਬੀਤੇ ਦਿਨੀਂ ਦੋਨਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਆਈ ਸੀ ਜਿਸ ‘ਚ ਦੋਨਾਂ ਦੇ ਹੱਥਾਂ ‘ਚ ਅੰਗੂਠੀਆਂ ਨਜ਼ਰ ਆ ਰਹੀਆਂ ਨੇ।

11

12

13

  • ਹੋਮ
  • Photos
  • ਖ਼ਬਰਾਂ
  • 25 ਸਾਲ ਛੋਟੀ ਗਰਲਫ੍ਰੈਂਡ ਨਾਲ ਮਿਲਿੰਦ ਲੈਣਗੇ ਫੇਰੇ
About us | Advertisement| Privacy policy
© Copyright@2026.ABP Network Private Limited. All rights reserved.