ਇਕੱਲਿਆਂ ਹੀ ਖੁਸ਼ ਰਹਿਣ ਦੀ ਵਜ੍ਹਾ ਦੱਸੀ ਇਸ ਮੁਟਿਆਰ ਨੇ

ਮਿਰਾਂਡਾ ਲੈਮਬਰਟ ਨੇ ਦੁਨੀਆਭਰ ਦੇ ਕਈ ਦੇਸ਼ਾਂ ਦੇ ਮਿਊਜ਼ਿਕ ਸ਼ੋਅ 'ਚ ਹਿੱਸਾ ਲਿਆ ਹੈ।
ਖਾਸ ਗੱਲ ਇਹ ਹੈ ਕਿ ਮਿਰਾਂਡਾ ਲੈਮਬਰਟ ਨੇ ਜਾਦੂਈ ਆਵਾਜ਼ ਨਾਲ ਦੁਨੀਆ ਭਰ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਮਿਰਾਂਡਾ ਲੈਮਬਰਟ ਸਾਲ 2003 ਤੋਂ ਹਾਲੀਵੁੱਡ 'ਚ ਐਕਟਿਵ ਹੈ। ਇਸ ਦੌਰਾਨ ਉਨ੍ਹਾਂ ਕਈ ਐਵਾਰਡ ਆਪਣੇ ਨਾਂ ਕੀਤੇ ਹਨ।
ਲੈਮਬੂਰਟ ਦਾ ਕਹਿਣਾ ਹੈ ਕਿ ਕਈ ਵਾਰ ਪਿਆਰ ਮੁਸ਼ਕਲ ਹੁੰਦਾ ਹੈ ਤੇ ਮੇਰੇ ਲਈ ਇਹ ਉਤਰਾ-ਚੜਾਅ ਵਾਲਾ ਰਿਹਾ।
ਹਾਲ ਹੀ 'ਚ ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਸੁਪਰਸਟਾਰ ਮਿਰਾਂਡਾ ਲੈਮਬਰਟ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਲੰਮੇ ਸਮੇਂ ਤੋਂ ਉਹ ਇਕੱਲੀ ਹੈ ਤੇ ਖੁਸ਼ ਵੀ ਹੈ।
ਗਾਇਕਾ ਮਿਰਾਂਡਾ ਲੈਮਬਰਟ ਦਾ ਕਹਿਣਾ ਹੈ ਕਿ ਉਹ ਛੇ ਮਹੀਨੇ ਪਹਿਲਾਂ ਆਪਣੇ ਪ੍ਰੇਮੀ ਇਵਾਨ ਫੇਲਕਰ ਤੋਂ ਅਲੱਗ ਹੋਣ ਤੋਂ ਬਾਅਦ ਇਕੱਲਿਆਂ ਖੁਸ਼ ਹੈ।
ਦਰਅਸਲ ਅਮਰੀਕੀ ਗਾਇਕਾ ਮਿਰਾਂਡਾ ਲੈਮਬਰਟ ਨੇ ਆਪਣੇ ਇਕੱਲੇਪਣ ਨੂੰ ਦੁਨੀਆ ਸਾਹਮਣੇ ਉਜਾਗਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਜੋ ਕਿਹਾ ਉਹ ਬੇਹੱਦ ਦਿਲਚਸਪ ਹੈ।
ਸਿਤਾਰਿਆਂ ਦੀ ਦੁਨੀਆਂ 'ਚ ਆਏ ਦਿਨ ਅਫੇਅਰਸ ਦੀਆਂ ਖ਼ਬਰਾਂ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ ਪਰ ਕੁਝ ਸਿਤਾਰੇ ਅਜਿਹੇ ਵੀ ਹਨ ਜਿਨ੍ਹਾਂ ਨੂੰ 'ਕੱਲ੍ਹੇ ਰਹਿਣਾ ਪਸੰਦ ਹੈ।