ਹਰਿਆਣਵੀਂ ਛੋਹਰੀ ਮਾਨੁਸ਼ੀ ਛਿੱਲਰ ਦਾ ਨਵਾਂ ਅੰਦਾਜ਼, ਵੇਖੋ ਤਸਵੀਰਾਂ
ਮਾਨੁਸ਼ੀ ਦਾ ਜਨਮ ਹਰਿਆਣਾ ਦੇ ਰੋਹਤਕ ਵਿੱਚ 1997 ਵਿੱਚ ਹੋਇਆ ਸੀ।
2017 ਵਿੱਚ ਉਸ ਨੂੰ ਟਾਈਮਜ਼ ਮੋਸਟ ਡਿਜ਼ਾਇਰੇਬਲ ਵਿਮੈਨ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਮਾਨੁਸ਼ੀ ਨੇ 20 ਸਾਲਾਂ ਦੀ ਉਮਰ ਵਿੱਚ ਹੀ ਮਿਲ ਵਰਲਡ ਦਾ ਖਿਤਾਬ ਹਾਸਲ ਕਰ ਲਿਆ ਸੀ।
ਮਾਨੁਸ਼ੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਅਚਾਨਕ ਹੀ ਹੋਈ ਹੈ। ਅਜੇ ਉਸ ਦੀ ਫਿਲਮਾਂ ਕਰਨ ਦੀ ਕੋਈ ਯੋਜਨਾ ਨਹੀਂ।
ਕੁਝ ਦਿਨ ਪਹਿਲਾਂ ਮਾਨੁਸ਼ੀ ਨੇ ਕਿਹਾ ਸੀ ਕਿ ਜੇ ਉਸ ਨੂੰ ਕਦੀ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਐਕਸ਼ਨ ਫਿਲਮ ਕਰਨਾ ਪਸੰਦ ਕਰੇਗੀ।
ਉਂਜ ਤਾਂ ਮਾਨੁਸ਼ੀ ਹਮੇਸ਼ਾ ਆਪਣੀ ਲੁਕ ਕਰਕੇ ਸਭ ਨੂੰ ਹੈਰਾਨ ਕਰਦੀ ਹੈ ਪਰ ਇਸ ਵਾਰ ਉਹ ਕੁਝ ਅਲੱਗ ਹੀ ਨਜ਼ਰ ਆ ਰਹੀ ਸੀ।
ਕੁਝ ਦੇਰ ਬਾਅਦ ਉਹ ਪੌੜੀਆਂ ਜ਼ਰੀਏ ਹੇਠਾਂ ਆਉਂਦੀ ਨਜ਼ਰ ਆਈ।
ਫੋਟੋਸ਼ੂਟ ਦੌਰਾਨ ਮਾਨੁਸ਼ੀ ਨੇ ਖ਼ੂਬਸੂਰਤ ਪੋਜ਼ ਦਿੱਤੇ।
ਇਸ ਮੌਕੇ ਮਾਨੁਸ਼ੀ ਕਾਫੀ ਖ਼ੁਸ਼ ਨਜ਼ਰ ਆ ਰਹੀ ਸੀ।
ਹਾਲ ਹੀ ਵਿੱਚ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੂੰ ਮੁੰਬਈ ਵਿੱਚ ਵੇਖਿਆ ਗਿਆ। ਇਸ ਦੌਰਾਨ ਉਸ ਨੇ ਲਾਲ ਰੰਗ ਦੀ ਬੇਹੱਦ ਖੂਬਸੂਰਤ ਡ੍ਰੈੱਸ ਪਾਈ ਹੋਈ ਸੀ। ਕੈਮਰੇ ਦੇਖ ਕੇ ਉਸ ਨੇ ਫੋਟੋਸ਼ੂਟ ਵੀ ਕਰਵਾਇਆ।