✕
  • ਹੋਮ

ਵਿਸ਼ਵ ਦੀਆਂ ਸਭ ਤੋਂ ਸੋਹਣੀਆਂ 108 ਕੁੜੀਆਂ 'ਚੋਂ ਚੁਣੀ ਮਨੁਸ਼ੀ ਦੇ ਰੰਗ

ਏਬੀਪੀ ਸਾਂਝਾ   |  29 Dec 2017 07:57 PM (IST)
1

ਇਸ ਸਾਲ ਅਪ੍ਰੈਲ ਵਿੱਚ, ਉਸ ਨੇ ਜੂਨ ਵਿੱਚ 'ਮਿਸ ਹਰਿਆਣਾ' ਤੇ ਫੈਮਿਨਾ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਇਆਂ 108 ਸੋਹਣੀਆਂ ਕੁੜੀਆਂ ਵਿੱਚੋਂ ਮਾਨੁਸ਼ੀ ਨੇ ਇਹ ਖਿਤਾਬ ਹਾਸਲ ਕੀਤਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਸ ਜਿੱਤ ਤੋਂ ਬਾਅਦ, ਮਾਨੁਸ਼ੀ ਦਾ ਬਾਲੀਵੁੱਡ ਵਿੱਚ ਡੈਬਿਊ ਦੇ ਰਸਤੇ ਖੁੱਲ੍ਹ ਗਿਆ ਹੈ।

2

ਮਾਨੁਸ਼ੀ ਨੇ ਪਿਛਲੇ ਇੱਕ ਸਾਲ ਦੇ ਅੰਦਰ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ। ਪਿਛਲੇ ਸਾਲ ਦਸੰਬਰ ਵਿੱਚ, ਉਸ ਨੇ ਮੈਡੀਕਲ ਕਾਲਜ ਵਿੱਚ 'ਮਿਸ ਕੈਂਪਸ ਪ੍ਰਿੰਸਸ' ਦਾ ਖਿਤਾਬ ਜਿੱਤਿਆ ਸੀ।

3

ਮਾਨੁਸ਼ੀ ਦਾ ਪਰਿਵਾਰ ਹਰਿਆਣਾ ਦਾ ਹੈ ਤੇ ਹੁਣ ਦਿੱਲੀ ਵਿੱਚ ਰਹਿੰਦਾ ਹੈ। ਉਹ ਸੋਨੀਪਤ ਦੇ ਖਾਨਪੁਰ ਕਲਾਂ ਪਿੰਡ ਵਿੱਚ ਸਥਿਤ ਭਗਤ ਫੂਲ ਸਿੰਘ ਸਰਕਾਰੀ ਮੈਡੀਕਲ ਕਾਲਜ ਫਾਰ ਵੁਮੈਨ ਤੋਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰ ਚੁੱਕੀ ਹੈ।

4

ਮਾਨੁਸ਼ੀ ਸੁੰਦਰ ਦੇ ਨਾਲ ਨਾਲ ਸੂਝਵਾਨ ਵੀ ਹੈ। ਮਾਨੁਸ਼ੀ ਇਨ੍ਹਾਂ ਤਸਵੀਰਾਂ ਵਿੱਚ ਅੱਤ ਦੀ ਖੂਬਸੂਰਤ ਲੱਗ ਰਹੀ ਹੈ।

5

ਮਾਨੁਸ਼ੀ ਤੋਂ ਪਹਿਲਾਂ, 2000 ਵਿੱਚ ਪ੍ਰਿਅੰਕਾ ਚੋਪੜਾ ਨੇ ਇਹ ਖਿਤਾਬ ਜਿੱਤਿਆ ਸੀ, ਹੁਣ ਉਹ ਇੱਕ ਪ੍ਰਸਿੱਧ ਫ਼ਿਲਮ ਅਦਾਕਾਰਾ ਹੈ। ਉਸ ਨੇ ਇੱਕ ਹਾਲੀਵੁੱਡ ਫ਼ਿਲਮ ਵਿੱਚ ਕੰਮ ਕੀਤਾ ਹੈ ਜਿਸ ਕਰਕੇ ਉਸ ਨੂੰ ਅੰਤਰਰਾਸ਼ਟਰੀ ਅਦਾਕਾਰਾ ਵੀ ਕਿਹਾ ਗਿਆ ਹੈ।

6

ਤਸਵੀਰਾਂ ਵਿੱਚ ਤੁਸੀਂ ਮਿਸ ਵਰਲਡ 2017 ਮਨੁਸ਼ੀ ਛਿੱਲਰ ਨੂੰ ਦੇਖ ਰਹੇ ਹੋ। ਉਸ ਨੇ ਤਾਜ਼ਾ ਫੋਟੋਆਂ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਵਿਸ਼ਵ ਦੀਆਂ ਸਭ ਤੋਂ ਸੋਹਣੀਆਂ 108 ਕੁੜੀਆਂ 'ਚੋਂ ਚੁਣੀ ਮਨੁਸ਼ੀ ਦੇ ਰੰਗ
About us | Advertisement| Privacy policy
© Copyright@2026.ABP Network Private Limited. All rights reserved.