ਵੇਖੋ ਮਾਨੁਸ਼ੀ ਛਿੱਲਰ ਦੇ ਵਿਸ਼ਵ ਸੁੰਦਰੀ ਬਣਨ ਮੌਕੇ ਦੀਆਂ ਖ਼ਾਸ ਤਸਵੀਰਾਂ

7 ਮਈ 1997 ਨੂੰ ਜਨਮੀ ਮਾਨੁਸ਼ੀ ਸੋਨੀਪਤ ਦੇ ਜਾਗਸੀ ਪਿੰਡ ਦੀ ਦੋਹਤੀ ਹੈ ਅਤੇ ਖਾਨਪੁਰ ਕਲਾਂ ਪਿੰਡ ’ਚ ਪੈਂਦੇ ਮਹਿਲਾ ਮੈਡੀਕਲ ਕਾਲਜ ’ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ। ਖਿਤਾਬ ਜਿੱਤਣ ਤੋਂ ਬਾਅਦ ਉਸ ਦੀ ਆਪਣੇ ਮਾਪਿਆਂ ਨਾਲ ਯਾਦਗਾਰੀ ਤਸਵੀਰ।
ਇਸ ਸਾਲ ਮਈ ਵਿੱਚ ਉਸ ਨੇ ਮਿਸ ਇੰਡੀਆ ਵਰਲਡ ਖ਼ਿਤਾਬ ਜਿੱਤਿਆ ਸੀ। ਮਿਸ ਵਰਲਡ ਮੁਕਾਬਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮਾਨੂਸ਼ੀ ਦੇ ਜਿੱਤਣ ਦਾ ਐਲਾਨ ਕੀਤਾ ਗਿਆ।
ਦੱਸ ਦੇਈਏ ਕਿ ਮਾਨੁਸ਼ੀ ਇਸ ਤੋਂ ਪਹਿਲਾਂ ਮਿਸ ਇੰਗਲੈਂਡ ਦੀ ਪਹਿਲੀ ਰਨਰਅੱਪ ਰਹੀ ਹੈ ਤੇ ਮਿਸ ਮੈਕਸਿਕੋ ਦੇ ਮੁਕਾਬਲੇ ਵਿੱਚ ਸੈਕੇਂਡ ਰਨਰਅੱਪ ਰਹਿ ਚੁੱਕੀ ਹੈ।
ਉਹ ਛੁੱਟੀਆਂ ਲੈ ਕੇ ਮਿਸ ਵਰਲਡ ਮੁਕਾਬਲੇ ’ਚ ਹਿੱਸਾ ਲੈਣ ਗਈ ਹੈ। ਉਸ ਦੀ ਜਿੱਤ ’ਤੇ ਦੋਵੇਂ ਪਿੰਡਾਂ ’ਚ ਜ਼ਬਰਦਸਤ ਖੁਸ਼ੀ ਮਨਾਈ ਗਈ।
ਇਸ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਮਿਸ ਇੰਗਲੈਂਡ ਸਟੈਫਨੀ ਹਿੱਲ ਅਤੇ ਤੀਜੇ ਸਥਾਨ ’ਤੇ ਮਿਸ ਮੈਕਸਿਕੋ ਆਂਦਰੀਆ ਮੇਜਾ ਰਹੀ।
ਵੇਖੋ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਦੀਆਂ ਕੁਝ ਹੋਰ ਖਾਸ ਤਸਵੀਰਾਂ।
ਮਿਸ ਵਰਲਡ 2016 ਮੁਕਾਬਲੇ ਦੀ ਜੇਤੂ ਪੁਏਰਟੋ ਰਿਕੋ ਦੀ ਸਟੈਫਨੀ ਡੇਲ ਵੈਲੇ ਨੇ ਮਾਨੁਸ਼ੀ ਨੂੰ ਤਾਜ ਪਹਿਨਾਇਆ।
ਮਾਨੁਸ਼ੀ ਇੰਗਲੈਂਡ, ਫਰਾਂਸ, ਕੀਨੀਆ, ਮੈਕਸਿਕੋ ਦੀਆਂ ਸੁੰਦਰੀਆਂ ਨਾਲ ਆਖ਼ਰੀ ਪੰਜਾਂ ਵਿੱਚ ਸ਼ਾਮਲ ਹੋਈ ਸੀ।
ਮਾਨੁਸ਼ੀ ਬਾਲੀਵੁੱਡ ਸਟਾਰ ਅਦਾਕਾਰਾ ਦੇ ਸਾਬਕਾ ਵਿਸ਼ਵ ਸੁੰਦਰੀ ਪ੍ਰਿਅੰਕਾ ਚੋਪੜਾ ਵਾਂਗ ਬਣਨਾ ਚਾਹੁੰਦੀ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤੀ ਸੁੰਦਰੀਆਂ ਨੇ ਹੁਣ ਤਕ ਕੁੱਲ 6 ਵਾਰ ਮਿਸ ਵਰਲਡ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਇਨ੍ਹਾਂ ਵਿੱਚ ਰੀਤਾ ਫ਼ਰਿਆ (1966), ਐਸ਼ਵਰਿਆ ਰਾਏ (1994), ਡਾਇਨਾ ਹੇਡਨ (1997), ਪ੍ਰਿਅੰਕਾ ਚੋਪੜਾ (2000), ਮਾਨੁਸ਼ੀ ਛਿੱਲਰ (2017) ਦੇ ਨਾਂਅ ਸ਼ਾਮਲ ਹਨ।
। ਚੀਨ ਦੇ ਸਾਨਿਆ ਸਿਟੀ ਐਰੀਨਾ ਵਿੱਚ ਹੋਏ ਇਸ ਮੁਕਾਬਲੇ ਵਿੱਚ ਵੱਖ-ਵੱਖ ਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ।
17 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਸਿਰ ਇਹ ਤਾਜ ਸਜਿਆ ਹੈ।
ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਮਾਨੁਸ਼ੀ ਛਿੱਲਰ ਸ਼ਨਿਚਰਵਾਰ ਨੂੰ ਮਿਸ ਵਰਲਡ 2017 ਚੁਣੀ ਗਈ ਹੈ।