ਰੈਂਪਵਾਕ ਕਰਦੇ ਸਮੇਂ ਆਖਰ ਕਿਉਂ ਰੋਣ ਲੱਗੀ ਇਹ ਮਾਡਲ

ਏਰੀਆਨਾ ਲੀਮਾ ਨੇ ਇਨ੍ਹਾਂ ਸਭ ਦੇ ਲਈ ਵਿਕਟੋਰੀਆ ਨੂੰ ਇੰਸਟਾਗ੍ਰਾਮ ‘ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਵਿੰਗਸ ਅਤੇ ਫਲਾਈ ਕਰਨਾ ਸਿਖਾਉਣ ਲਈ ਵੀ ਧੰਨਵਾਦ ਕੀਤਾ।
ਇਨ੍ਹਾਂ ਸਭ ਤੋਂ ਚਲਦੇ ਰੈਂਪ ‘ਤੇ ਆ ਕੇ ਉਸ ਨੇ ਸਭ ਦਾ ਧੰਨਵਾਦ ਕੀਤਾ ਅਤੇ ਰੋਣ ਲੱਗ ਗਈ।
ਇਸ ਦੌਰਾਨ ਏਰੀਆਨਾ ਨੇ ਸ਼ਰੀਰ ‘ਤੇ ਟੈਟੂਨੁਮਾ ਡ੍ਰੈਸ ਪਾਈ ਸੀ ਜਿਸ ‘ਚ ਵ੍ਹਾਈਟ ਬਿਕਨੀ ਅਤੇ ਵ੍ਹਾਈਟ ਵਿੱਗ ਵੀ ਮੌਜੂਦ ਸੀ।
ਲੀਮਾ ਨੂੰ ਵਿਕਟੋਰੀਆ ਸੀਕ੍ਰੇਟ ਫੈਸ਼ਨ ਸ਼ੋਅ ‘ਚ ਖਾਸ ਟ੍ਰੀਟਮੈਂਟ ਵੀ ਦਿੱਤਾ ਗਿਆ।
ਜਦੋਂ ਉਹ ਰੈਂਪ ‘ਤੇ ਆ ਰਹੀ ਸੀ ਤਾਂ ਉਸ ਨੇ ਪਹਿਲਾਂ ਆਪਣੇ ਕਰਿਅਰ ਅਤੇ ਆਖਰੀ ਸ਼ੋਅ ਬਾਰੇ ਖਾਸ ਪਲ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੇ ਅਤੇ ਨਾਲ ਹੀ ਉਸ ਨੇ ਦੱਸਿਆ ਕਿ ਹੁਣ ਉਹ ਇਸ ਬ੍ਰੈਂਡ ਤੋਂ ਵੱਖ ਹੋ ਰਹੀ ਹੈ।
ਏਰੀਆਨਾ ਲੀਮਾ ਉਨ੍ਹਾਂ ਮਾਡਲਸ ‘ਚ ਸ਼ਾਮਲ ਹੈ ਜਿਨ੍ਹਾਂ ਨੇ ਦੁਨੀਆ ਦੇ ਬੇਹਤਰੀਨ ਫੈਸ਼ਨ ਸ਼ੋਜ਼ ‘ਚ ਹਿੱਸਾ ਲਿਆ ਹੈ। ਬਗੈਰ ਏਰੀਆਨਾ ਫੈਸ਼ਨ ਸ਼ੋਅ ਅਧੂਰਾ ਜਿਹਾ ਲੱਗਦਾ ਹੈ।
ਆਪਣੀ ਆਖਿਰੀ ਰੈਂਪ ਵੌਕ ਨੂੰ ਲੈ ਕੇ ਏਰੀਆਨਾ ਭਾਵੁਕ ਹੋ ਗਈ।
ਉਸ ਦੇ ਰੋਣ ਦਾ ਕਾਰਨ ਸੀ ਉਸ ਦੀ ਰਿਟਾਇਰਮੈਂਟ। 37 ਸਾਲਾਂ ਦੀ ਲੀਮਾ ਹੁਣ ਮਾਡਲਿੰਗ ਤੋਂ ਰਿਟਾਈਰ ਹੋ ਰਹੀ ਹੈ। ਜਿਸ ਦਾ ਮਤਲਬ ਕੀ ਉਹ ਹੁਣ ਮਾਡਲਿੰਗ ਨਹੀਂ ਕਰੇਗੀ।
ਏਰੀਆਨਾ ਨੇ ਵਿਕਟੋਰੀਆ ਸੀਕ੍ਰੇਟ ਫੈਸ਼ਨ ਸ਼ੋਅ ਦੌਰਾਨ ਰੈਂਪ ‘ਤੇ ਜਿਵੇਂ ਹੀ ਵਾਕ ਕੀਤਾ ਉਹ ਦਰਸ਼ਕਾਂ ਅੱਗੇ ਬੁਰੀ ਤਰ੍ਹਾਂ ਰੋਣ ਲੱਗ ਗਈ।
ਨਿਊਯਾਰਕ ‘ਚ 94ਵਾਂ ਵਿਕਟੋਰੀਆ ਸੀਕ੍ਰੇਟ ਫੈਸ਼ਨ ਸ਼ੋਅ ਹੋ ਰਿਹਾ ਹੈ। ਇਸ ਵਾਰ ਦੇ ਫੈਸ਼ਨ ਸ਼ੋਅ ‘ਚ ਕਈ ਸੁਪਰਮਾਡਲਸ ਵੀ ਸ਼ਾਮਲ ਹੋਇਆਂ, ਜਿਨ੍ਹਾਂ ‘ਚ ਇੱਕ ਮਾਡਲ ਹੈ ਏਰੀਆਨਾ ਲਿਮਾ।