'ਡੀ. ਜੇ. ਵਾਲੇ ਬਾਬੂ' ਤੇ 'ਨਈ ਛੱਡ ਦਾ' ਗੀਤ ਦੀ ਮਾਡਲ ਦਾ ਇੰਸਟਾਗ੍ਰਾਮ 'ਤੇ ਧਮਾਲ
ਨਤਾਸਾ ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਨਤਾਸਾ ਇੱਕ ਸਰਬੀਅਨ ਮਾਡਲ ਹੈ। ਕੁਝ ਸਮਾਂ ਪਹਿਲਾਂ ਤਕ ਨਤਾਸਾ ਦਾ ਨਾਂ 'ਯੇ ਹੈਂ ਮੁਹੱਬਤੇਂ' ਦੇ ਕੋ-ਸਟਾਰ ਐਲੀ ਗੋਨੀ ਨਾਲ ਜੁੜਿਆ ਸੀ। ਫਿਲਹਾਲ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਦੋਵੇਂ ਅਜੇ ਵੀ ਇਕ-ਦੂਜੇ ਨੂੰ ਆਪਣਾ ਚੰਗਾ ਦੋਸਤ ਦੱਸਦੇ ਹਨ।
ਹਾਲ ਹੀ ਵਿੱਚ ਉਸ ਵੱਲੋਂ ਇੰਸਟਾਗ੍ਰਾਮ ਉੱਤੇ ਪਾਈਆਂ ਫੋਟੋਆਂ ਖੂਬ ਦੇਖੀਆਂ ਜਾ ਰਹੀਆਂ ਹਨ। ਰੈਪਰ ਬਾਦਸ਼ਾਹ ਦੇ 'ਡੀਜੇ ਵਾਲੇ ਬਾਬੂ' ਤੇ ਗਿੱਪੀ ਗਰੇਵਾਲ ਦੇ 'ਨਈ ਛੱਡ ਦਾ' ਗੀਤ ਨਾਲ ਪ੍ਰਸਿੱਧ ਹੋਈ ਮਾਡਲ ਨਤਾਸਾ ਸਤਾਨਕੋਵਿਕ ਆਪਣੇ ਫੋਟੋਸ਼ੂਟ ਨਾਲ ਸੁਰਖੀਆਂ ਵਿੱਚ ਹੈ।
ਨਤਾਸ਼ਾ ਨੇ ਬੇਹੱਦ ਖੂਬਸੂਰਤ ਤਸਵੀਰਾਂ ਨੂੰ ਉਸ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਨਤਾਸਾ ਕਾਫੀ ਸੋਹਣੀ ਲੱਗ ਰਹੀ ਹੈ।
ਮੁੰਬਈ: ਮਾਡਲ ਹੋਵੇ ਜਾਂ ਅਦਾਕਾਰਾ ਆਪਣੇ ਅੰਦਾਜ਼ ਨਾਲ ਇੰਸਟਾਗ੍ਰਾਮ ਉੱਤੇ ਸੁਰਖੀਆਂ ਬਟੋਰ ਰਹੇ ਹਨ। ਇਸ ਕੰਮ ਵਿੱਚ 'ਡੀਜੇ ਵਾਲੇ ਬਾਬੂ' ਤੇ 'ਨਈ ਛੱਡ ਦਾ' ਗੀਤ ਨਾਲ ਪੰਜਾਬੀਆਂ ਵਿੱਚ ਪ੍ਰਸਿੱਧ ਹੋਈ ਮਾਡਲ ਨਤਾਸਾ ਸਤਾਨਕੋਵਿਕ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੀ।