✕
  • ਹੋਮ

ਤਲਾਕ ਦੇ ਬਾਦ ਇਸ ਮਾਡਲ ਨੇ ਕਿਹਾ-ਮੈਂ ਤੈਨੂੰ ਅੱਜ ਵੀ ਪਿਆਰ ਕਰਦੀ ਹਾਂ

ਏਬੀਪੀ ਸਾਂਝਾ   |  03 Feb 2018 11:44 AM (IST)
ਤਲਾਕ ਦੇ ਬਾਦ ਇਸ ਮਾਡਲ ਨੇ ਕਿਹਾ-ਮੈਂ ਤੈਨੂੰ ਅੱਜ ਵੀ ਪਿਆਰ ਕਰਦੀ ਹਾਂ
1

ਮਥਿਰਾ ਨੇ ਆਪਣੇ ਐਕਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਡੀਅਰ ਐਕਸ ਹਬੀ ਐਫਜੇ, ਪਿਆਰ ਨੂੰ ਕਿਸੇ ਕਾਗ਼ਜ਼ਾਤ ਦੀ ਜ਼ਰੂਰਤ ਨਹੀਂ। ਪਿਆਰ ਵਿਅਕਤੀ ਦੀ ਜ਼ਰੂਰਤ ਨਹੀਂ, ਮੇਰੇ ਕੇਸ ਵਿੱਚ ਵੀ ਪਿਆਰ ਨੂੰ ਵਿਅਕਤੀ ਦੀ ਜ਼ਰੂਰਤ ਨਹੀਂ। ਮੈਂ ਤੈਨੂੰ ਪਿਆਰ ਕਰਦੀ ਹਾਂ, ਜਦੋਂ ਤੂੰ ਨਾਲ ਨਹੀਂ ਉਦੋਂ ਵੀ।

2

ਮਥਿਰਾ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਉਸ ਨੂੰ ਅਹਿਸਾਸ ਹੋਇਆ ਹੈ ਕਿ ਉਹ ਅਮੀਰ ਨਹੀਂ। ਉਸ ਨੇ ਕਿਹਾ ਹੈ ਕਿ ਉਹ ਅੱਗੇ ਆਪਣੇ ਬੱਚੇ ਦੀ ਪਰਵਰਿਸ਼ ਕਰੇਗੀ। ਉਸ ਨੇ ਕਿਹਾ ਕਿ ਮੈਂ ਉਸ ਨੂੰ ਸਿਖਾਵਾਂਗੀ ਕਿ ਚੰਗਾ ਘਰ ਬਣਾਇਆ ਜਾ ਸਕਦਾ ਹੈ ਤੇ ਤੋੜਿਆ ਨਹੀਂ ਜਾ ਸਕਦਾ। ਉਹ ਇੱਕ ਦਿਨ ਪਿਤਾ ਬਣੇਗਾ ਤੇ ਇੱਕ ਖ਼ੂਬਸੂਰਤ ਲੜਕੀ ਦਾ ਪਤੀ ਵੀ।

3

ਇੰਸਟਾਗ੍ਰਾਮ ਉੱਤੇ ਮਾਡਲ ਨੇ ਕਿਹਾ ਹੈ, ਮੈਂ ਇਸ ਵਿਆਹ ਨੂੰ ਬਚਾਉਣ ਲਈ ਆਪਣਾ ਬੈਸਟ ਕੀਤਾ ਹੈ। ਇਹ ਆਸਾਨ ਨਹੀਂ ਸੀ, ਹਾਂ ਲੋਕ ਮੈਨੂੰ ਸਮਝ ਸਕਦੇ ਹਨ ਕਿਉਂਕਿ ਔਰਤਾਂ ਨੂੰ ਹਮੇਸ਼ਾ ਹੀ ਦੋਸ਼ੀ ਮੰਨਿਆ ਜਾਂਦਾ ਹੈ।

4

ਹਾਲ ਹੀ ਵਿੱਚ ਮਾਡਲ ਨੇ ਆਪਣੇ ਪਤੀ ਨਾਲੋਂ ਤਲਾਕ ਲੈਣ ਦਾ ਐਲਾਨ ਕੀਤਾ ਹੈ। ਮਥਿਰਾ ਦਾ ਵਿਆਹ ਦੁਬਈ ਵਿੱਚ ਰਹਿਣ ਵਾਲੇ ਪੰਜਾਬੀ ਰੈਪਰ ਪਿਲੰਟ ਜੇ ਨਾਲ 2013 ਵਿੱਚ ਹੋਇਆ ਸੀ। ਦੋਵਾਂ ਦਾ ਇੱਕ ਬੇਟਾ ਵੀ ਹੈ।

5

ਪਾਕਿਸਤਾਨ ਦੀ ਮਸ਼ਹੂਰ ਮਾਡਲ, ਸਿੰਗਰ ਤੇ ਅਦਾਕਾਰਾ ਮਥਿਰਾ ਨੇ ਕਿਹਾ ਹੈ ਕਿ ਉਸ ਦਾ ਪਿਆਰ ਸ਼ਬਦ ਤੋਂ ਭਰੋਸਾ ਉੱਠ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਤਲਾਕ ਦੇ ਬਾਦ ਇਸ ਮਾਡਲ ਨੇ ਕਿਹਾ-ਮੈਂ ਤੈਨੂੰ ਅੱਜ ਵੀ ਪਿਆਰ ਕਰਦੀ ਹਾਂ
About us | Advertisement| Privacy policy
© Copyright@2026.ABP Network Private Limited. All rights reserved.