✕
  • ਹੋਮ

ਮੋਦੀ ਸਰਕਾਰ ਕਿਵੇਂ ਲਾਗੂ ਕਰ ਰਹੀ ਆਰ.ਐਸ.ਐਸ ਦਾ ਏਜੰਡਾ?

ਏਬੀਪੀ ਸਾਂਝਾ   |  26 Jun 2017 05:25 PM (IST)
ਮੋਦੀ ਸਰਕਾਰ ਕਿਵੇਂ ਲਾਗੂ ਕਰ ਰਹੀ ਆਰ.ਐਸ.ਐਸ ਦਾ ਏਜੰਡਾ?
1

2

42 ਸਾਲ ਪਹਿਲਾਂ ਇੰਦਰਾ ਗਾਂਧੀ ਹਕੂਮਤ ਵੱਲੋਂ ਅੱਜ ਦੇ ਦਿਨ ਅੰਦਰ ਐਂਮਰਜੈਂਸੀ ਦਾ ਐਲਾਨ ਕਰਨ ਤੇ ਮੌਜੂਦਾ ਹਕੂਮਤ ਵੱਲੋਂ ਫਾਸੀਵਾਦੀ ਹੱਲੇ ਤੇ ਕਾਲੇ ਕਾਨੂਨਾਂ ਰਾਹੀਂ ਅਣਐਲਾਨੀ ਐਮਜੈਂਸੀ ਖਿਲਾਫ ਪੰਜਾਬ ਦੀਆਂ ਜਮਹੂਰੀ ਜਥੇਬੰਦੀਆਂ ਵੱਲੋਂ ਸਥਾਨਕ ਬਨਾਸਰ ਬਾਗ ਵਿਖੇ ਕਨਵੈਨਸ਼ਨ ਤੇ ਸੰਗਰੂਰ ਸ਼ਹਿਰ ਵਿੱਚ ਰੋਸ ਰੈਲੀ ਕੀਤੀ ਗਈ।

3

ਉਨ੍ਹਾਂ ਕਿਹਾ ਕਿ ਅਸੀਂ ਇੰਦਰਾ ਗਾਂਦੀ ਤੋਂ ਵੀ ਭੈੜੀ ਐਮਰਜੈਂਸੀ ਦੇ ਦੌਰ ਵਿੱਚ ਗੁਜਰ ਰਹੇ ਹਾਂ। ਜਗਮੋਹਨ ਸਿੰਘ ਨੇ ਕਿਹਾ ਕਿ ਇਸ ਸਮੇਂ ਲੋਕਾਂ ਦੇ ਹੱਕਾਂ ਦੇ ਲਈ ਲੜਣ ਵਾਲੀਆਂ ਜਥੇਬੰਦੀਆਂ ਨੂੰ ਇੱਕਮੁੱਠ ਹੋ ਕੇ ਮੋਦੀ ਸਰਕਾਰ ਦੇ ਫਿਰਕੂ ਫਾਸੀਵਾਦ ਹਮਲੇ ਖਿਲਾਫ ਸੰਘਰਸ਼ ਕਰਨਾ ਚਾਹੀਦਾ ਹੈ।

4

ਦੇਸ਼ ਦੇ ਜਲ, ਜੰਗਲ ਜ਼ਮੀਨ ਸਾਮਰਾਜੀਆਂ ਨੂੰ ਲੁਟਾਉਣ ਲਈ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲਾ ਕੇ ਆਪਣੇ ਖਿਲਾਫ ਬੋਲਣ ਲਈ ਪ੍ਰੈੱਸ ਤੇ ਲੁੱਟ ਖਿਲਾਫ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਭਗਵੇਂ ਬ੍ਰਿਗੇਡ ਰਾਹੀਂ ਕੁੱਟਮਾਰ, ਕਾਤਲਾਂ ਰਾਹੀਂ ਤੇ ਅਫਸਪਾ ਵਰਗੇ ਕਾਲੇ ਕਾਨੂੰਨਾਂ ਰਾਹੀਂ ਹੱਕਾਂ ਨੂੰ ਕੁਚਲ ਰਹੀ ਹੈ।

5

ਉਨ੍ਹਾਂ ਕਿਹਾ ਕਿ ਐਮਰਜੈਂਸੀ ਸਮੇਂ ਲੋਕਾਂ ਜਮਹੂਰੀ ਹੱਕ, ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲ ਦਿੱਤੀ ਸੀ ਤੇ ਮੁਲਕ ਨੂੰ ਫੌਜ ਹਵਾਲੇ ਕਰ ਦਿੱਤਾ ਸੀ ਜੋ ਹਿੰਦੁਸਤਾਨ ਦੇ ਇਤਿਹਾਸ ਦਾ ਕਾਲਾ ਦਿਨ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਦਿਨ ਮੋਦੀ ਸਰਕਾਰ ਵੱਲੋਂ ਵੀ ਆਰ.ਐਸ.ਐਸ ਦੇ ਏਜੰਡੇ ਨੂੰ ਲਾਗੂ ਕੀਤਾ ਜਾ ਰਿਹਾ।

6

ਇਹ ਵਿਚਾਰ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਦੇ ਭਾਣਜੇ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਸਥਾਨ ਬਨਾਸਰ ਬਾਗ ਵਿੱਚ ਐਮਰਜੈਂਸੀ ਵਿਰੋਧੀ ਦਿਹਾੜੇ ਵਿਖੇ ਕੀਤਾ।

7

ਸੰਗਰੂਰ: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਉਣ ਤੋਂ ਬਾਅਦ ਹੁਣ ਮੋਦੀ ਹਕੂਮਤ ਵੱਲੋਂ ਅਣਐਲਾਨੀ ਐਮਰਜੈਂਸੀ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਮੋਦੀ ਸਰਕਾਰ ਕਿਵੇਂ ਲਾਗੂ ਕਰ ਰਹੀ ਆਰ.ਐਸ.ਐਸ ਦਾ ਏਜੰਡਾ?
About us | Advertisement| Privacy policy
© Copyright@2026.ABP Network Private Limited. All rights reserved.