✕
  • ਹੋਮ

ਬਾਦਲਾਂ ਦੇ 'ਪਾਣੀ ਬਚਾਓ' ਨਾਅਰੇ ਨੂੰ ਪੰਜਾਬੀਆਂ ਦਾ ਮੱਠਾ ਹੁੰਗਾਰਾ

ਏਬੀਪੀ ਸਾਂਝਾ   |  08 Dec 2016 06:11 PM (IST)
1

2

3

4

ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਵੀ ਡਰਾਮਾ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਸਭ ਨੂੰ ਪਤਾ ਹੈ ਕਿ ਕੈਪਟਨ ਵਿਧਾਨ ਸਭਾ ਚੋਣਾ ਲੜਨਾ ਚਾਹੁੰਦਾ ਹੈ। ਇਸ ਲਈ ਅਸਤੀਫ਼ਾ ਦੇ ਕੇ ਉਹ ਸਿਵਾਏ ਡਰਾਮੇ ਤੋਂ ਕੁਝ ਨਹੀਂ ਕਰ ਰਿਹਾ। ਉਨ੍ਹਾਂ ਆਖਿਆ ਕਿ ਸਰਕਾਰ ਨੇ ਐਸ.ਵਾਈ.ਐਲ. ਲਈ ਐਕਵਾਇਰ ਕੀਤੀ ਗਈ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਇਤਿਹਾਸਕ ਕੰਮ ਕੀਤਾ ਹੈ।

5

6

ਇਸ ਦੌਰਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕੈਪਟਨ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਿਹਾ ਹੈ ਪਰ ਸੂਬੇ ਵਿੱਚ ਤੀਜੀ ਵਾਰ ਸਰਕਾਰ ਅਕਾਲੀ -ਬੀਜੇ ਪੀ ਦੀ ਹੀ ਬਣੇਗੀ ਅਤੇ ਜਿੱਤ ਦਾ ਇਹ ਸਿਲਸਿਲਾ 25 ਸਾਲ ਤੱਕ ਜਾਰੀ ਰਹੇਗਾ। ਪਾਣੀ ਬਚਾਓ ਪੰਜਾਬ ਰੈਲੀ ਦੀ ਖ਼ਾਸ ਗੱਲ ਇਹ ਵੀ ਹੈ ਕਿ ਇਸ ਵਿੱਚ ਹਰ ਆਗੂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਜੇਕਰ ਸੰਬੋਧਨ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਤਾਂ ਉਹ ਸੂਬੇ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ।

7

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 90ਵੇਂ ਜਨਮ ਦਿਨ ਮੌਕੇ ਸਤਲੁਜ ਯਮਨ ਲਿੰਕ ਨਹਿਰ ਦੇ ਮੁੱਦੇ ਉੱਤੇ ਪਾਣੀ ਬਚਾਓ, ਪੰਜਾਬ ਬਚਾਓ ਮੁਹਿੰਮ ਸ਼ੁਰੂ ਕੀਤੀ ਹੈ। ਰੈਲੀ ਦੀ ਖ਼ਾਸ ਇਹ ਹੈ ਕਿ ਇਸ ਵਿੱਚ ਬੀਜੇਪੀ ਦਾ ਕੋਈ ਵੀ ਕੇਂਦਰੀ ਆਗੂ ਸ਼ਾਮਲ ਨਹੀਂ ਹੋਇਆ। ਇੱਥੋਂ ਤੱਕ ਰੈਲੀ ਵਿੱਚ ਬੀਜੇਪੀ ਦਾ ਕੋਈ ਹੋਰਡਿੰਗ ਵੀ ਨਜ਼ਰ ਨਹੀਂ ਆਇਆ। ਪੂਰੀ ਰੈਲੀ ਵਿੱਚ ਅਕਾਲੀ ਦਲ ਦੇ ਹੀ ਬੈਨਰ ਨਜ਼ਰ ਆਏ।

8

ਬਾਦਲ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਦਾ ਪਾਣੀ ਕਿਸੇ ਵੀ ਸੂਰਤ ਵਿੱਚ ਹੋਰ ਸੂਬੇ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਦਾ ਸਵਾਲ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਮੌਜੂਦ ਰੂਪ ਵਿੱਚ ਹਰਿਆਣਾ ਤੇ ਰਾਜਸਥਾਨ ਨੂੰ ਜੋ ਪਾਣੀ ਦਿੱਤਾ ਜਾ ਰਿਹਾ ਹੈ, ਉਸ ਲਈ ਦੋਹਾਂ ਸੂਬਿਆਂ ਨੂੰ ਪੰਜਾਬ ਦਾ ਸ਼ੁਕਰੀਆ ਕਰਨਾ ਚਾਹੀਦਾ ਹੈ।

9

ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ‘ਪਾਣੀ ਬਚਾਓ ਪੰਜਾਬ ਬਚਾਓ’ ਰੈਲੀ ਨੂੰ ਪੰਜਾਬੀਆਂ ਵੱਲੋਂ ਵੱਡਾ ਹੁਗਾਰਾ ਨਹੀਂ ਦਿੱਤਾ ਗਿਆ। ਅਕਾਲੀ ਦਲ ਨੇ ਇਸ ਰੈਲੀ ਵਿੱਚ ਪੰਜ ਲੱਖ ਤੋਂ ਵੱਧ ਇਕੱਠ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਇਕੱਠ 50 ਤੋਂ 60 ਹਜ਼ਾਰ ਦੇ ਕਰੀਬ ਸੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਅਹਿਮ ਮੁੱਦੇ ਪਾਣੀਆਂ ‘ਤੇ ਆਮ ਪੰਜਾਬੀ ਨੇ ਅਕਾਲੀ ਦਲ ਨੂੰ ਹੁੰਗਾਰਾ ਨਹੀਂ ਭਰਿਆ।

10

ਮੰਨਿਆ ਜਾ ਰਿਹਾ ਸੀ ਕਿ ਪਾਣੀਆਂ ਦੇ ਮੁੱਦੇ ‘ਤੇ ਅਕਾਲੀ ਦਲ ਦੀ ਰੈਲੀ ਵਿੱਚ ਆਮ ਨਾਲੋਂ ਵੱਧ ਇਕੱਠ ਹੋਏਗਾ ਪਰ ਅਜਿਹਾ ਨਹੀਂ ਹੋਇਆ। ਇਹ ਰੈਲੀ ਬਾਦਲ ਦੇ ਜਨਮ ਦਿਨ ਦਾ ਸਮਾਗਮ ਹੋ ਨਿੱਬੜੀ। ਜ਼ਿਆਦਾਤਰ ਬੁਲਾਰਿਆਂ ਨੇ ਪਾਣੀ ਦੇ ਮੁੱਦੇ ‘ਤੇ ਘੱਟ ਤੇ ਬਾਦਲ ਦੇ ਜਨਮ ਦਿਨ ਦੀ ਵੱਧ ਗੱਲ ਕੀਤੀ।

  • ਹੋਮ
  • Photos
  • ਖ਼ਬਰਾਂ
  • ਬਾਦਲਾਂ ਦੇ 'ਪਾਣੀ ਬਚਾਓ' ਨਾਅਰੇ ਨੂੰ ਪੰਜਾਬੀਆਂ ਦਾ ਮੱਠਾ ਹੁੰਗਾਰਾ
About us | Advertisement| Privacy policy
© Copyright@2026.ABP Network Private Limited. All rights reserved.