ਜਾਪਾਨ 'ਚ ਬਰਫੀਲਾ ਤੂਫਾਨ, ਵਿਜ਼ੀਬਿਲਟੀ ਜ਼ੀਰੋ, ਨੈਸ਼ਨਲ ਹਾਈਵੇਅ 'ਤੇ 134 ਵਾਹਨ ਆਪਸ 'ਚ ਟਕਰਾਏ
ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਆਫਤ ਪ੍ਰਬੰਧਨ ਏਜੰਸੀ ਨੇ ਤਕਰੀਬਨ 200 ਲੋਕਾਂ ਨੂੰ ਬਚਾਇਆ ਹੈ।
Download ABP Live App and Watch All Latest Videos
View In Appਸਥਿਤੀ ਹੋਰ ਵਿਗੜੀ ਤਾਂ ਅਧਿਕਾਰੀ ਇਨ੍ਹਾਂ ਵਾਹਨਾਂ ਵਿਚ ਫਸੇ ਲੋਕਾਂ ਲਈ ਕੰਬਲ ਤੇ ਭੋਜਨ ਲੈ ਕੇ ਆਏ। ਇਸ ਦੌਰਾਨ ਫੁਜੀਵਾਰਾ ਸ਼ਹਿਰ ਵਿੱਚ ਤਿੰਨ ਦਿਨਾਂ ਵਿੱਚ ਦੋ ਮੀਟਰ ਤੋਂ ਵੱਧ ਬਰਫਬਾਰੀ ਹੋਈ ਹੈ। ਇਸ ਨੂੰ ਇਤਿਹਾਸ ਦੀ ਸਭ ਤੋਂ ਉੱਚੀ ਬਰਫਬਾਰੀ ਮੰਨਿਆ ਜਾ ਰਿਹਾ ਹੈ।
ਜਪਾਨ ਦੇ ਕੁਝ ਹਿੱਸੇ ਅਸਾਧਾਰਣ ਤਰੀਕਿਆਂ ਨਾਲ ਭਾਰੀ ਬਰਫਬਾਰੀ ਹੋ ਰਹੀ ਹੈ। ਇੱਕ ਮਹੀਨੇ ਵਿਚ ਤਿੰਨ ਬਰਫੀਲੇ ਤੂਫਾਨ ਆਏ ਹਨ। ਪਿਛਲੇ ਹਫਤੇ ਆਏ ਤੂਫਾਨ ਕਾਰਨ ਕਈ ਇਲਾਕਿਆਂ ਵਿੱਚ 7 ਫੁੱਟ ਤੱਕ ਬਰਫ ਜਮ ਗਈ ਸੀ। ਕਈ ਘਰ ਤੇ ਵਾਹਨ ਬਰਫ ਵਿੱਚ ਦੱਬ ਗਏ। ਹੋਨਸਿਕੂ ਰਾਸ਼ਟਰੀ ਰਾਜਮਾਰਗ 'ਤੇ 1200 ਤੋਂ ਵੱਧ ਟਰੱਕ ਫਸੇ ਹੋਏ ਸੀ।
ਆਫਤ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ 200 ਲੋਕਾਂ ਨੂੰ ਮੌਕੇ ਤੋਂ ਬਚਾ ਲਿਆ ਗਿਆ ਹੈ। ਇਨ੍ਹਾਂ ਵਿੱਚੋਂ 12 ਨੂੰ ਹਸਪਤਾਲ ਭੇਜਣਾ ਪਿਆ। ਫਿਲਹਾਲ ਬਚਾਅ ਕਾਰਜ ਜਾਰੀ ਹੈ।
ਬਰਫਬਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇੱਥੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵਾਹਨ ਚਲਾਉਣ 'ਤੇ ਪਾਬੰਦੀ ਲਗਾਈ ਸੀ। ਬਰਫੀਲੇ ਤੂਫਾਨ ਕਰਕੇ ਇਸ ਦਾ ਵੀ ਫਾਇਦਾ ਨਹੀਂ ਹੋਇਆ।
ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਹਾਦਸੇ ਮਿਆਗੀ ਦੇ ਉੱਤਰੀ ਖੇਤਰ ਵਿੱਚ ਵਾਪਰੇ। ਇਸ ਕਾਰਨ ਤਕਰੀਬਨ ਇੱਕ ਕਿਲੋਮੀਟਰ ਲੰਬੀ ਸੜਕ ’ਤੇ ਵਾਹਨ ਫਸ ਗਏ।
ਡਰਾਈਵਰ ਵੀ ਕੁਝ ਨਹੀਂ ਵੇਖ ਸਕੇ। ਇਸ ਕਾਰਨ ਵਾਹਨ ਆਪਸ ਵਿੱਚ ਟਕਰਾ ਗਏ। ਇਨ੍ਹਾਂ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।
ਮੰਗਲਵਾਰ ਨੂੰ 134 ਵਾਹਨ ਜਾਪਾਨ ਦੇ ਟੋਹੋਕੂ ਐਕਸਪ੍ਰੈਸ ਵੇਅ 'ਤੇ ਟਕਰਾ ਗਏ। ਇੱਥੇ ਬਰਫਬਾਰੀ ਕਾਰਨ ਵਿਜ਼ੀਬਿਲਟੀ ਬੇਹੱਦ ਘਟ ਗਈ ਸੀ।
- - - - - - - - - Advertisement - - - - - - - - -