BMW ਤੋਂ ਮਹਿੰਗੀਆਂ ਨੇਲ ਪੌਲਿਸ਼ਾਂ
ਜੇਕਰ ਤੁਹਾਨੂੰ ਪੁੱਛਿਆ ਜਾਏ ਕਿ ਤੁਸੀਂ ਸਭ ਤੋਂ ਮਹਿੰਗੀ ਨੇਲ ਪੌਲਿਸ਼ ਕਿੰਨੇ ਦੀ ਵੇਖੀ ਹੈ ਤਾਂ ਜਵਾਬ ਹਜ਼ਾਰ, ਦੋ ਹਜ਼ਾਰ ਜਾਂ ਹੱਦ 10 ਹਜ਼ਾਰ ਹੋ ਸਕਦਾ ਹੈ। ਪਰ ਜੇਕਰ ਤੁਹਾਨੂੰ ਕਿਹਾ ਜਾਏ ਕਿ ਇਹ ਤਾਂ ਬੇਹੱਦ ਸਸਤੀਆਂ ਹਨ ਤਾਂ ਹੈਰਾਨੀ ਜ਼ਰੂਰ ਹੋਏਗੀ। ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨੇਲ ਪੌਲਿਸ਼ਾਂ ਬਾਰੇ ਜਿਨ੍ਹਾਂ ਦੀ ਕੀਮਤ ਹਜ਼ਾਰ ਨਹੀਂ, ਲੱਖ ਨਹੀਂ ਬਲਕਿ ਇੱਕ ਕਰੋੜ ਤੋਂ ਉਪਰ ਹੈ।
Download ABP Live App and Watch All Latest Videos
View In Appਐਲੇ ਕਾਸਮੈਟਿਕ ਦੀ 'I Do' ਨੇਲ ਪੌਲਿਸ਼ ਦੀ ਕੀਮਤ $55000 ਹੈ। ਇਹ ਨੇਲ ਪੌਲਿਸ਼ ਵਿਦੇਸ਼ੀ ਬਾਜ਼ਾਰਾਂ 'ਚ ਖਾਸੀ ਮਸ਼ਹੂਰ ਹੈ।
ਮਹਿੰਗੀਆਂ ਨੇਲ ਪੌਲਿਸ਼ਾਂ ਦੀ ਲਿਸਟ 'ਚ ਅਗਲਾ ਨੰਬਰ ਬੈ 'ਰੋਲਡ ਰਸ਼ ਕੋਚਰ' ਦਾ। ਇਸ ਨੇਲ ਪੌਲਿਸ਼ ਦੀ ਕੀਮਤ ਵੀ ਕੁਝ ਘੱਟ ਨਹੀਂ ਹੈ। ਇਸ ਨੇਲ ਪੌਲਿਸ਼ ਦੀ ਕੀਮਤ $130,000 ਹੈ। ਇਹ ਨੇਲ ਪੌਲਿਸ਼ ਸੋਨੇ ਤੇ ਹੀਰੇ ਨਾਲ ਬਣੀ ਹੈ। ਇਸ ਨੇਲ ਪੋਲਿਸ਼ ਦੇ ਖਤਮ ਹੋਣ 'ਤੇ ਤੁਸੀਂ ਇਸ ਦੀ ਸ਼ੀਸ਼ੀ ਵੀ ਸੰਭਾਲ ਕੇ ਰੱਖ ਸਕਦੇ ਹਨ। 'ਗੋਲਡ ਰਸ਼ ਕੋਚਰ' ਦੀ ਸ਼ੀਸ਼ੀ ਵੀ ਕਾਫੀ ਮਹਿੰਗੀ ਹੈ।
'ਅਜ਼ੈਚਰ' ਨਾਮੀ ਬ੍ਰਾਂਡ ਦੀ ਨੇਲ ਪੌਲਿਸ਼ ਦੀ ਕੀਮਤ $250,000 ਲੱਖ ਡਾਲਰ ਹੈ। ਇਸ ਨੇਲ ਪੌਲਿਸ਼ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਇਸ 'ਚ ਮੌਜੂਦ 267 ਕੈਰਟ ਦੇ ਬਲੈਕ ਡਾਇਮੰਡ। ਇਹੀ ਇਸ ਨੇਲ ਪੌਲਿਸ਼ ਨੂੰ ਹੁਣ ਤੱਕ ਦੀ ਸਭ ਤੋਂ ਮਹਿੰਗੀ ਨੇਲ ਪੌਲਿਸ਼ ਬਣਾਉਂਦੇ ਹਨ। ਅਹਿਮ ਗੱਲ ਹੈ ਕਿ ਇਸ ਨੇਲ ਪੌਲਿਸ਼ ਨੂੰ ਹੁਣ ਤੱਕ 25 ਲੋਕ ਖ਼ਰੀਦ ਪਾਏ ਹਨ। ਤਕਰੀਬਨ 576 ਲੋਕ ਇਸ ਨੇਲ ਪੌਲਿਸ਼ ਨੂੰ ਰਜਿਸਟਰ ਕਰਾ ਚੁੱਕੇ ਹਨ। ਮੇਗਨ ਫੌਕਸ, ਕੇਲੀ ਕਲਾਰਕਸਨ ਤੇ ਲਿਵ ਟਾਏਲਰ ਵਰਗੀਆਂ ਹਾਲੀਵੁੱਡ ਅਦਾਕਾਰਾ ਇਸ ਨੇਲ ਪੌਲਿਸ਼ ਨੂੰ ਖਰੀਦਣ 'ਚ ਸਫਲ ਹੋ ਚੱਕੀਆਂ ਹਨ।
Red Carpet ਕੀਮਤ $1000
Iced Manicure ਕੀਮਤ $51,000
- - - - - - - - - Advertisement - - - - - - - - -