ਸਾਲ ਦੇ ਆਖਰੀ 3 ਮਹੀਨੇ ਇਹ ਫਿਲਮਾਂ ਕਰਨਗੀਆਂ ਧਮਾਕਾ
ਕ੍ਰਿਸਮਿਸ ਤੋਂ ਪਹਿਲਾਂ ਰਿਲੀਜ਼ ਹੋਣ ਜਾ ਰਹੀ ਸ਼ਾਹਰੁਖ ਖਾਨ ਦੀ ਫਿਲਮ ‘ਜ਼ੀਰੋ’ ਵੀ ਵੱਡੀ ਫਿਲਮ ਮੰਨੀ ਜਾ ਰਹੀ ਹੈ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ‘ਚ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਜਾਨਦਾਰ ਅਦਾਕਾਰੀ ਕਰਕੇ ਕਿੰਗ ਖਾਨ ਦੇ ਨਾਲ ਰੋਮਾਂਸ ਕਰਦੀ ਦਿਖਾਈ ਦੇਵੇਗੀ।
ਦੂਜੀ ਫਿਲਮ ‘ਟੋਟਲ ਧਮਾਲ’ ਸਾਲ ਦੇ ਆਖਰੀ ਮਹੀਨੇ 7 ਦਸੰਬਰ, 2018 ਨੂੰ ਰਿਲੀਜ਼ ਹੋਵੇਗੀ। ਫਿਲਮ ‘ਚ ਕਈ ਵੱਡੇ ਸਟਾਰ ਸ਼ਾਮਲ ਹਨ। ਇਸ ‘ਚ ਮਾਧੁਰੀ ਦੀਕਸ਼ਤ, ਰਿਤੇਸ਼ ਦੇਸ਼ਮੁੱਖ, ਅਰਸ਼ਦ ਵਾਰਸੀ, ਜਾਵੇਦ ਜਾਫਰੀ, ਅਨਿਲ ਕਪੂਰ, ਈਸ਼ਾ ਗੁਪਤਾ, ਬੋਮਨ ਇਰਾਨੀ, ਸੋਨਾਕਸ਼ੀ ਸਿਨਹਾ ਰਹੇਗੀ।
ਉੱਥੇ ਇਕ ਹੋਰ ਵੱਡੀ ਫਿਲਮ ‘2.0’ ਹੈ ਜਿਸ ‘ਚ ਅਕਸ਼ੇ ਕੁਮਾਰ, ਰਜਨੀਕਾਂਤ ਤੇ ਐਮੀ ਜੈਕਸਨ ਅਦਾਕਾਰੀ ਕਰਦਿਆਂ ਨਜ਼ਰ ਆਉਣਗੇ। ਇਹ ਰੋਬੋਟਿਕ ਐਕਸ਼ਨ ਮੂਵੀ ਹੈ। ਇਸ ‘ਚ ਅਕਸ਼ੇ ਕੁਮਾਰ ਨੈਗੇਟਿਵ ਰੋਲ ‘ਚ ਨਜ਼ਰ ਆਉਣਗੇ ਤੇ ਰਜਨੀਕਾਂਤ ਇਕ ਅਭਿਨੇਤਾ ਦੇ ਰੂਪ ‘ਚ ਦਿਖਾਈ ਦੇਣਗੇ।
ਇਸ ਸਾਲ ਦੀ ਇਕ ਹੋਰ ਵੱਡੀ ਫਿਲਮ ‘ਠਗਸ ਆਫ ਹਿਦੁੰਸਤਾਨ’ ਹੈ ਕਿਉਂਕਿ ਇਸ ‘ਚ ਦੋ ਵੱਡੇ ਸੁਪਰਸਟਾਰ ਆਮਿਰ ਖਾਨ, ਅਮਿਤਾਬ ਬੱਚਨ ਨਜ਼ਰ ਆਉਣ ਵਾਲੇ ਹਨ। ਫਿਲਮ ‘ਚ ਅਦਾਕਾਰਾ ਦੇ ਤੌਰ ‘ਤੇ ਫਾਤਿਮਾ ਸ਼ੇਖ, ਕੈਟਰੀਨਾ ਕੈਫ ਮੌਜੂਦ ਰਹੇਗੀ। ਫਿਲਮ ਆਜ਼ਾਦੀ ਤੋਂ ਬਾਅਦ ਦੇ ਇਤਿਹਾਸ ‘ਤੇ ਅਧਾਰਤ ਹੈ। ਇਹ ਫਿਲਮ 9 ਨਵੰਬਰ, 2018 ਨੂੰ ਰਿਲੀਜ਼ ਹੋਵੇਗੀ।
ਇਸੇ ਮਹੀਨੇ ਰੋਮਾਂਟਿਕ ਫਿਲਮ ‘ਨਮਸਤੇ ਇੰਗਲੈਂਡ’ ਵੀ ਬਾਕਸ ਆਫਿਸ ‘ਤੇ ਰਿਲੀਜ਼ ਹੋਵੇਗੀ। ਇਸ ‘ਚ ਅਦਾਕਾਰ ਅਰਜੁਨ ਕਪੂਰ ਤੇ ਅਦਾਕਾਰਾ ਪਰਿਨਿਤੀ ਚੋਪੜਾ ਅਦਾਕਾਰੀ ਕਰਨਗੇ। ਫਿਲਮ ਨੂੰ ਵਿਪੁਲ ਸ਼ਾਹ ਨੇ ਡਾਇਰੈਕਟ ਕੀਤਾ ਹੈ। ਫਿਲਮ ਰੋਮਾਂਸ ਤੇ ਕਾਮੇਡੀ ਭਰਪੂਰ ਹੈ। ਫਿਲਮ ਦੀ ਖਾਸ ਗੱਲ ਇਹ ਰਹੀ ਕਿ ਇਸ ਨੂੰ 75 ਲੋਕੇਸ਼ਨਾਂ ‘ਤੇ ਫਿਲਮਾਇਆ ਗਿਆ ਹੈ।
ਇਨ੍ਹਾਂ ‘ਚ ਸਭ ਤੋਂ ਪਹਿਲਾਂ ਅਕਤੂਬਰ ‘ਚ ਰਿਲੀਜ਼ ਹੋਣ ਵਾਲੀ ਫਿਲਮ ‘ਲਵਯਾਤਰੀ’ ਤੇ ‘ਅੰਧਾਧੁੰਧ’ ਸ਼ਾਮਲ ਹੈ। ਜਿੱਥੇ 'ਲਵਯਾਤਰੀ' ‘ਚ ਸਲਮਾਨ ਖਾਨ ਦੇ ਜੀਜੇ ਆਯੁਸ਼ ਸ਼ਰਮਾ ਤੇ ਵਰੀਨਾ ਹੁਸੈਨ ਲੀਡ ਰੋਲ ‘ਚ ਅਦਾਕਾਰੀ ਕਰਦੇ ਦਿਖਾਈ ਦੇਣਗੇ। ਉੱਥੇ ਹੀ 'ਅੰਧਾਧੁੰਦ' ‘ਚ ਤੱਬੂ, ਆਯੁਸ਼ਮਾਨ ਖੁਰਾਨਾ, ਰਾਧਿਕਾ ਆਪਟੇ ਨਜ਼ਰ ਆਉਣਗੇ। ਇਹ ਦੋਵੇਂ ਫਿਲਮਾਂ ਪੰਜ ਅਕਤੂਬਰ ਨੂੰ ਰਿਲੀਜ਼ ਹੋਣਗੀਆਂ।
ਸਾਲ 2018 ਦੇ ਆਖਰੀ ਤਿੰਨ ਮਹੀਨਿਆਂ ‘ਚ ਹਿੰਦੀ ਸਿਨੇਮਾ ਦੀਆਂ ਕਈ ਵੱਡੀਆਂ ਫਿਲਮਾਂ ਸਿਲਵਰ ਸਕਰੀਨ ‘ਤੇ ਦਸਤਕ ਦੇਣਗੀਆਂ।
ਭਾਰਤ ‘ਚ ਸਾਲ ਦੇ ਲਗਪਗ ਹਰ ਸ਼ੁੱਕਰਵਾਰ ਕੋਈ ਨਾ ਕੋਈ ਫਿਲਮ ਰਿਲੀਜ਼ ਹੁੰਦੀ ਹੈ। ਅਜਿਹੇ ‘ਚ ਤਿਉਹਾਰਾਂ ਦੇ ਮੱਦੇਨਜ਼ਰ ਹੁਣ ਬੁੱਧਵਾਰ ਤੇ ਵੀਰਵਾਰ ਵੀ ਫਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ।