✕
  • ਹੋਮ

ਈਦ 'ਤੇ ਮੁੰਡਿਆਂ ਨੂੰ ਗਲੇ ਲਾ ਮੁਸ਼ਕਲ 'ਚ ਫਸੀ ਕੁੜੀ

ਏਬੀਪੀ ਸਾਂਝਾ   |  22 Jun 2018 05:49 PM (IST)
1

ਆਲੀਸ਼ਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਹੁਣ ਲੋਕਾਂ ਨੂੰ ਇਹ ਵੀਡੀਓ ਸ਼ੇਅਰ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ।

2

ਆਲੀਸ਼ਾ ਮਲਿਕ ਨੇ ਮਾਫੀ ਮੰਗ ਲਈ ਹੈ। ਉਸ ਨੇ ਕਿਹਾ ਕਿ ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।

3

ਦਿੱਲੀ ਟਚ ਗ੍ਰੈਜੂਏਸ਼ਨ ਕਰ ਰਹੀ ਆਲੀਸ਼ਾ ਫਿਲਮ ਇੰਡਸਟਰੀ ਵਿੱਚ ਜਾਣਾ ਚਾਹੁੰਦੀ ਹੈ। ਇਸ ਲਈ ਉਹ ਮਿਹਨਤ ਵੀ ਕਰ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਇਹ ਵੀਡੀਓ ਉਸ ਨੇ ਕਿਸੇ ਪਬਲੀਸਿਟੀ ਲਈ ਨਹੀਂ ਬਣਾਇਆ ਸੀ।

4

ਹਾਲਾਂਕਿ ਕਈ ਲੋਕ ਉਸਦੀ ਤਾਰੀਫ ਵੀ ਕਰ ਰਹੇ ਹਨ ਪਰ ਕਈ ਲੋਕ ਉਸ ਦੇ ਪਹਿਰਾਵੇ ਤੇ ਮੁੰਡਿਆਂ ਨਾਲ ਗਲੇ ਮਿਲਣ ਤੇ ਸਵਾਲ ਖੜ੍ਹੇ ਕਰ ਰਹੇ ਹਨ।

5

ਆਲੀਸ਼ਾ ਨੇ ਕਿਹਾ ਕਿ ਮੈਂ ਚਾਹੁੰਦੀ ਸੀ ਕਿ ਈਦ ਮੌਕੇ ਸਦਭਾਵਨਾ ਦਾ ਸੰਦੇਸ਼ ਦੇਵਾਂ, ਇਹ ਦੱਸ ਸਕਾਂ ਕਿ ਕੁੜੀ-ਮੁੰਡੇ 'ਚ ਕੋਈ ਫਰਕ ਨਹੀਂ ਪਰ ਲੋਕ ਨਾਰਾਜ਼ ਹੋ ਗਏ।

6

ਉਸ ਦੇ ਪਰਿਵਾਰ ਨੇ ਉਸਦਾ ਘਰੋਂ ਨਿਕਲਣਾ ਬੰਦ ਕਰ ਦਿੱਤਾ ਹੈ। ਸੋਸ਼ਲ ਮੀਡੀਆ ਤੇ ਵੀ ਲੋਕ ਭੱਦੀ ਸ਼ਬਦਾਵਲੀ ਵਾਲੇ ਕਮੈਂਟ ਕਰ ਰਹੇ ਹਨ।

7

8

ਵੀਡੀਓ ਵਾਇਰਲ ਹੁੰਦਿਆਂ ਹੀ ਚਰਚਾ ਛਿੜ ਗਈ ਕਿ ਇਹ ਕੌਣ ਕੁੜੀ ਹੈ ਜੋ ਈਦ ਮੌਕੇ ਮੁੰਡਿਆਂ ਨੂੰ ਗਲੇ ਮਿਲ ਰਹੀ ਹੈ। ਇਸ ਦੌਰਾਨ ਅਲੀਸ਼ਾ ਨੂੰ ਮਿਲਣ ਲਈ ਮੁੰਡਿਆਂ ਦੀ ਲਾਈਨ ਲੱਗ ਗਈ।

9

ਅਲੀਸ਼ਾ ਮਲਿਕ ਨਾਂ ਦੀ ਇਹ ਕੁੜੀ ਰਾਤੋ-ਰਾਤ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਈ। ਉਂਝ ਤਾਂ ਉਹ ਯੂਟਿਊਬ ਤੇ ਇਹ ਵੀਡੀਓ ਪਾਉਣਾ ਚਾਹੁੰਦੀ ਸੀ ਪਰ ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਜੋ ਵਾਇਰਲ ਹੋ ਗਈ।

10

ਚਾਰੇ ਪਾਸੇ ਕੁੜੀ ਨੂੰ ਸੰਭਾਲ ਕੇ ਰੱਖਣ ਦੀਆਂ ਗੱਲਾਂ ਸੁਣ ਕੇ ਉਸ ਦੀ ਮਾਂ ਤਣਾਅ 'ਚ ਆ ਗਈ ਹੈ। ਹੁਣ ਕੁੜੀ ਨੇ ਸਾਹਮਣੇ ਆ ਕੇ ਉਨ੍ਹਾਂ ਲੋਕਾਂ ਤੋਂ ਮਾਫੀ ਮੰਗੀ ਹੈ ਜਿਨ੍ਹਾਂ ਨੂੰ ਉਸ ਦੀ ਵੀਡੀਓ ਬੁਰੀ ਲੱਗੀ ਸੀ।

11

ਈਦ ਵਾਲੇ ਦਿਨ ਮੁੰਡਿਆਂ ਨਾਲ ਗਲੇ ਮਿਲਣ ਵਾਲੀ ਆਲੀਸ਼ਾ ਮਲਿਕ ਪ੍ਰੇਸ਼ਾਨੀ 'ਚ ਆ ਗਈ ਹੈ। ਮੁਸਲਿਮ ਧਰਮ ਨਾਲ ਸਬੰਧਤ ਇਸ ਕੁੜੀ ਤੋਂ ਉਸ ਦੇ ਰਿਸ਼ਤੇਦਾਰ ਤੇ ਪਰਿਵਾਰ ਵਾਲੇ ਵੀ ਕਾਫੀ ਨਰਾਜ਼ ਹਨ।

  • ਹੋਮ
  • Photos
  • ਖ਼ਬਰਾਂ
  • ਈਦ 'ਤੇ ਮੁੰਡਿਆਂ ਨੂੰ ਗਲੇ ਲਾ ਮੁਸ਼ਕਲ 'ਚ ਫਸੀ ਕੁੜੀ
About us | Advertisement| Privacy policy
© Copyright@2026.ABP Network Private Limited. All rights reserved.