✕
  • ਹੋਮ

ਮੇਰੀ ਧੀ ਟਰੰਪ ਤੋਂ ਬਿਹਤਰ ਰਾਸ਼ਟਰਪਤੀ ਹੋ ਸਕਦੀ ਹੈ: ਕਿਮ ਕਰਦਸ਼ੀਆਂ

ਏਬੀਪੀ ਸਾਂਝਾ   |  02 Sep 2017 01:49 PM (IST)
ਮੇਰੀ ਧੀ ਟਰੰਪ ਤੋਂ ਬਿਹਤਰ ਰਾਸ਼ਟਰਪਤੀ ਹੋ ਸਕਦੀ ਹੈ: ਕਿਮ ਕਰਦਸ਼ੀਆਂ
1

ਕਿਮ ਨੇ ਕਿਹਾ ਕਿ ਹਰ ਇੱਕ ਦਿਨ ਜੋ ਹੋ ਰਿਹਾ ਹੈ, ਉਸ 'ਤੇ ਤੁਸੀਂ ਭਰੋਸਾ ਨਹੀਂ ਕਰ ਸਕਦੇ ਅਤੇ ਅਗਲੇ ਦਿਨ ਫਿਰ ਕੁਝ ਹੋਰ ਹੁੰਦਾ ਹੈ ਜੋ ਪਹਿਲਾਂ ਨਾਲੋਂ ਵੀ ਜ਼ਿਆਦਾ ਮੂਰਖਤਾ ਵਾਲਾ ਅਤੇ ਦੁਖਦਾਈ ਹੁੰਦਾ ਹੈ।

2

ਉਨ੍ਹਾਂ ਕਿਹਾ, ਅਸੀਂ ਜਿਸ ਮੁਕਾਮ 'ਤੇ ਹਾਂ ਅਤੇ ਸਾਡੇ ਕੋਲ ਜੋ ਚੀਜ਼ਾਂ ਹਨ, ਜਿਨ੍ਹਾਂ ਕਰ ਕੇ ਸਾਨੂੰ ਆਪਣੇ ਦੇਸ਼ 'ਤੇ ਮਾਣ ਹੈ, ਉਨ੍ਹਾਂ ਨੂੰ ਪਾਉਣ ਲਈ ਅਸੀਂ ਸਖ਼ਤ ਮਿਹਨਤ ਕੀਤੀ ਹੈ। ਅਜਿਹੇ ਵਿੱਚ ਪਿੱਛੇ ਪਰਤਣਾ ਕਾਫ਼ੀ ਨਿਰਾਸ਼ਾਜਨਕ ਹੈ।

3

ਕਿਮ ਨੇ ਕਿਹਾ, ਵਰਤਮਾਨ ਰਾਸ਼ਟਰਪਤੀ ਨਹੀਂ, ਸਗੋਂ ਅਮਰੀਕਾ ਨੂੰ ਕੋਈ ਵੀ ਇਸ ਤੋਂ ਬਿਹਤਰ ਢੰਗ ਨਾਲ ਚਲਾ ਸਕਦਾ ਹੈ, ਮੇਰੀ ਧੀ ਇਸ ਕੰਮ ਲਈ ਬਿਹਤਰ ਰਹੇਗੀ।

4

ਵੈਬਸਾਈਟ 'ਡੇਲੀਮੇਲ ਡਾਟ ਕੋ ਡਾਟ ਯੂਕੇ' ਮੁਤਾਬਕ, 36 ਸਾਲ ਦੀ ਸਟਾਰ ਨੇ ਹਾਰਪਰ ਬਾਜ਼ਾਰ ਦੀ ਮੈਗਜੀਨ ਅਰਬਿਆ ਦੇ ਸਤੰਬਰ ਅੰਕ ਲਈ ਦਿੱਤੇ ਇੰਟਰਵਿਊ ਵਿੱਚ ਵ੍ਹਾਈਟ ਹਾਊਸ ਲਈ ਆਪਣੀ ਪਸੰਦ ਬਾਰੇ ਦੱਸਿਆ।

5

ਰਿਐਲਿਟੀ ਟੀ.ਵੀ. ਸਟਾਰ ਕਿਮ ਕਰਦਸ਼ੀਆਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਉਨ੍ਹਾਂ ਦੀ ਚਾਰ ਸਾਲਾ ਧੀ ਨਾਰਥ ਵੈਸਟ ਅਮਰੀਕਾ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਬਿਹਤਰ ਢੰਗ ਨਾਲ ਚਲਾ ਸਕਦੀ ਹੈ।

6

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਤੇ ਇੱਕ ਹੋਰ ਮਸ਼ਹੂਰ ਹਸਤੀ ਨੇ ਨਿਸ਼ਾਨਾ ਸਾਧਿਆ ਹੈ।

  • ਹੋਮ
  • Photos
  • ਖ਼ਬਰਾਂ
  • ਮੇਰੀ ਧੀ ਟਰੰਪ ਤੋਂ ਬਿਹਤਰ ਰਾਸ਼ਟਰਪਤੀ ਹੋ ਸਕਦੀ ਹੈ: ਕਿਮ ਕਰਦਸ਼ੀਆਂ
About us | Advertisement| Privacy policy
© Copyright@2026.ABP Network Private Limited. All rights reserved.