ਹਰਿਮੰਦਰ ਸਾਹਿਬ ਦੁਨੀਆ ਦਾ ਸਭ ਤੋਂ ਸੁਕੂਨਮਈ ਸਥਾਨ: ਨਾਨਾ ਪਾਟੇਕਰ

ਨਾਨਾ ਪਾਟੇਕਰ ਆਪਣੀ ਪਤਨੀ, ਭਰਾ ਅਤੇ ਬੀ.ਐੱਸ.ਐਫ. ਦੇ ਆਈ.ਜੀ. ਮੁਕੁਲ ਗੋਇਲ ਸਮੇਤ ਮੱਥਾ ਟੇਕਣ ਲਈ ਆਏ ਸਨ। ਨਾਨਾ ਪਾਟੇਕਰ ਕੱਲ੍ਹ ਦੁਪਿਹਰ ਨੂੰ ਅੰਮ੍ਰਿਤਸਰ ਪੁੱਜੇ ਸਨ ਅਤੇ ਉਨ੍ਹਾਂ ਕੱਲ੍ਹ ਅਟਾਰੀ ਸਰਹੱਦ 'ਤੇ ਹੋਣ ਵਾਲੀ ਪਰੇਡ ਦਾ ਵੀ ਆਨੰਦ ਮਾਣਿਆ ਸੀ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਕਾਫੀ ਠੰਢ ਹੈ ਪਰ ਜਦੋਂ ਅਸੀਂ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਦਾਖਿਲ ਹੁੰਦੇ ਹਾਂ ਤਾਂ ਸਾਨੂੰ ਕਿਸੇ ਤਰਾਂ ਦੀ ਠੰਢ ਜਾਂ ਸਰਦੀ ਦਾ ਵੀ ਅਹਿਸਾਸ ਨਹੀਂ ਹੁੰਦਾ।
ਨਾਨਾ ਪਾਟੇਕਰ ਨੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਇਲਾਵਾ ਸ੍ਰੀ ਗੁਰੂ ਰਾਮ ਦਾਸ ਲੰਗਰ ਹਾਲ ਵਿਖੇ ਲੰਗਰ ਦੀ ਸੇਵਾ ਕੀਤੀ ਅਤੇ ਜੂਠੇ ਬਰਤਨ ਵੀ ਸਾਫ ਕੀਤੇ। ਨਾਨਾ ਪਾਟੇਕਰ ਦਾ ਕਹਿਣਾ ਹੈ ਕਿ ਇੱਥੇ ਆ ਕੇ ਉਨ੍ਹਾਂ ਦੇ ਮਨ ਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਿਆ ਹੈ ਜੋ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਹੋਰ ਕੀਤੇ ਨਹੀਂ ਮਿਲਿਆ।
ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਭਾਵੁਕ ਹੋਏ ਨਾਨਾ ਪਾਟੇਕਰ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਜੋ ਆਪਣੀ ਮੌਤ ਤੋਂ ਪਹਿਲਾਂ ਇਥੇ ਦਰਸ਼ਨ ਕਰਨ ਲਈ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਨੇ ਇਥੇ ਆਉਣ ਬਾਰੇ ਸੋਚਿਆ ਪਰ ਸਮਾਂ ਨਹੀਂ ਮਿਲਦਾ ਸੀ ਅੱਜ ਉਨ੍ਹਾਂ ਦੇ ਛੋਟੇ ਭਰਾ ਦੀ ਬਦੌਲਤ ਉਹ ਇਥੇ ਪਹੁੰਚੇ ਹਨ।
ਅੰਮ੍ਰਿਤਸਰ: ਬਾਲੀਵੁੱਡ ਫ਼ਿਲਮਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਥਾਂ ਬਣਾ ਚੁੱਕੇ ਨਾਨਾ ਪਾਟੇਕਰ ਅੱਜ ਆਪਣੀ ਪਤਨੀ ਅਤੇ ਕੁਝ ਦੋਸਤਾਂ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ।