✕
  • ਹੋਮ

ਡਾ. ਮਨਮੋਹਨ ਸਿੰਘ ਮਗਰੋਂ ਹੁਣ ਮੋਦੀ ’ਤੇ ਬਣੇਗੀ ਫਿਲਮ

ਏਬੀਪੀ ਸਾਂਝਾ   |  04 Jan 2019 05:44 PM (IST)
1

ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰ ਕੇ ਫ਼ਿਲਮ ’ਚ ਵਿਵੇਕ ਦੀ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

2

ਹੁਣ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਤੋਂ ਬਾਅਦ ਕੋਈ ਫ਼ਿਲਮ ਮਿਲੀ ਹੈ। ਜਿਸ ‘ਚ ਵਿਵੇਕ ਨੂੰ ਮੋਦੀ ਦੇ ਰੋਲ ‘ਚ ਦੇਖਣਾ ਕਾਫੀ ਦਿਲਚਸਪ ਹੋਏਗਾ।

3

ਵਿਵੇਕ ਬਾਲੀਵੁੱਡ ਦੇ ਚੰਗੇ ਅਦਾਕਾਰ ਹਨ। ਕਈ ਫ਼ਿਲਮਾਂ ਨਾਲ ਉਹ ਲੋਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

4

ਖ਼ਬਰਾਂ ਆਈਆਂ ਹਨ ਕਿ ਵਿਵੇਕ ਓਬਰਾਏ ਸਕ੍ਰੀਨ ’ਤੇ ਨਰੇਂਦਰ ਮੋਦੀ ਦਾ ਕਿਰਦਾਰ ਨਿਭਾਉਣਗੇ।

5

ਹੁਣ ਜਦੋਂ ਫਿਲਮ ਬਣ ਰਹੀ ਹੈ ਤਾਂ ਸਭ ਸੋਚ ਰਹੇ ਹਨ ਕਿ ਮੋਦੀ ਦਾ ਕਿਰਦਾਰ ਕੌਣ ਨਿਭਾਵੇਗਾ? ਇਸ ਦਾ ਜਵਾਬ ਹੈ ਵਿਵੇਕ ਓਬਰਾਏ।

6

ਹੁਣ ਖ਼ਬਰ ਆਈ ਹੈ ਕਿ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਈਓਪਿਕ ਵੀ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ।

7

ਬਾਲੀਵੁੱਡ ਵਿੱਚ ਅੱਜਕਲ੍ਹ ਬਾਈਓਪਿਕ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ’ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ ’ਤੇ ਬਣੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਜਿਸ ’ਤੇ ਹਾਲੇ ਤਕ ਕਾਫੀ ਚਰਚਾ ਹੋ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ਡਾ. ਮਨਮੋਹਨ ਸਿੰਘ ਮਗਰੋਂ ਹੁਣ ਮੋਦੀ ’ਤੇ ਬਣੇਗੀ ਫਿਲਮ
About us | Advertisement| Privacy policy
© Copyright@2026.ABP Network Private Limited. All rights reserved.