✕
  • ਹੋਮ

ਨਰਸਿੰਘ ਯਾਦਵ ਨਹੀਂ ਜਾਵੇਗਾ ਰੀਓ ?

ਏਬੀਪੀ ਸਾਂਝਾ   |  28 Jul 2016 04:17 PM (IST)
ਨਰਸਿੰਘ ਯਾਦਵ ਨਹੀਂ ਜਾਵੇਗਾ ਰੀਓ ?

ਭਲਵਾਨ ਨਰਸਿੰਘ ਯਾਦਵ ਦੂਜੇ ਡੋਪ ਟੈਸਟ 'ਚ ਵੀ ਫੇਲ ਹੋ ਗਏ। NADA 'ਚ ਵੀਰਵਾਰ ਨੂੰ ਵੀ ਡੋਪਿੰਗ ਮਾਮਲੇ 'ਚ ਸੁਣਵਾਈ ਹੋਣੀ ਹੈ। ਸ਼ਾਮ 4 ਵਜੇ ਇਸ ਮਾਮਲੇ 'ਚ ਫੈਸਲਾ ਵੀ ਆ ਸਕਦਾ ਹੈ। ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਨਰਸਿੰਘ ਦਾ ਰੀਓ ਜਾਣ ਦਾ ਸੁਪਨਾ ਟੁੱਟ ਸਕਦਾ ਹੈ।

1

WFI ਨੇ ਸਵਾਲ ਖੜਾ ਕੀਤਾ ਕਿ ਕੋਈ ਇੰਨਾ ਜਾਦਾ ਡੋਜ ਕਿਉਂ ਲਵੇਗਾ ? WFI ਨੇ ਇਹ ਸਵਾਲ ਵੀ ਖੜਾ ਕੀਤਾ ਕਿ ਕੈਂਪ ਦਾ ਹਿੱਸਾ ਬਣੇ ਹੋਰ ਕਿਸੇ ਵੀ ਭਲਵਾਨ ਦੇ ਡੋਪ ਟੈਸਟ ਫੇਲ ਨਹੀਂ ਹੋਏ ਅਤੇ ਦੋਨੇ ਰੂਮਮੇਟਸ ਦਾ ਇੰਨੀ ਭਾਰੀ ਮਾਤਰਾ 'ਚ ਸਟੀਰਾਇਡ ਲੈਣ ਦਾ ਕੋਈ ਮਤਲਬ ਨਹੀਂ ਬਣਦਾ।

2

3

ਭਲਵਾਨ ਨਰਸਿੰਘ ਯਾਦਵ ਦੂਜੇ ਡੋਪ ਟੈਸਟ 'ਚ ਵੀ ਫੇਲ ਹੋ ਗਏ। NADA 'ਚ ਵੀਰਵਾਰ ਨੂੰ ਵੀ ਡੋਪਿੰਗ ਮਾਮਲੇ 'ਚ ਸੁਣਵਾਈ ਹੋਣੀ ਹੈ। ਸ਼ਾਮ 4 ਵਜੇ ਇਸ ਮਾਮਲੇ 'ਚ ਫੈਸਲਾ ਵੀ ਆ ਸਕਦਾ ਹੈ। ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਨਰਸਿੰਘ ਦਾ ਰੀਓ ਜਾਣ ਦਾ ਸੁਪਨਾ ਟੁੱਟ ਸਕਦਾ ਹੈ।

4

NADA ਨੇ ਮਾਮਲੇ 'ਚ ਸਾਜ਼ਿਸ਼ ਕੀਤੇ ਜਾਣ ਦੇ ਆਰੋਪਾਂ 'ਤੇ ਬੁਧਵਾਰ ਨੂੰ ਨਰਸਿੰਘ ਦਾ ਪੱਖ ਸੁਣਿਆ ਅਤੇ ਆਪਣੇ ਫੈਸਲੇ ਨੂੰ ਵੀਰਵਾਰ ਤਕ ਟਾਲ ਦਿੱਤਾ। ਨਰਸਿੰਘ ਦੇ ਦੂਜੇ ਟੈਸਟ 'ਚ ਫੇਲ ਹੋਣ ਦੀ ਰਿਪੋਰਟ ਅਤੇ NADA 'ਚ ਸੁਣਵਾਈ ਦੇ ਵਿਚਾਲੇ ਐਕਸਪਰਟਸ ਦਾ ਕਹਿਣਾ ਹੈ ਕਿ ਨਰਸਿੰਘ ਵੱਲੋਂ ਲਏ ਗਏ ਸਟੀਰਾਇਡ ਦਾ ਇੱਕ ਵਾਰ ਸੇਵਨ ਕਰ ਲਿਆ ਜਾਵੇ ਤਾਂ ਉਸਦਾ ਅਸਰ 3-4 ਹਫਤੇ ਤਕ ਰਹਿੰਦਾ ਹੈ ਅਤੇ ਇਸੇ ਕਾਰਨ ਉਸਦਾ ਦੂਜਾ ਡੋਪ ਟੈਸਟ ਵੀ ਪਾਜ਼ਿਟਿਵ ਆਇਆ ਹੈ।

5

ਡੋਪਿੰਗ ਵਿਵਾਦ ਵਿੱਚ ਘਿਰੇ ਭਲਵਾਨ ਨਰ ਸਿੰਘ ਯਾਦਵ ਦੀ ਥਾਂ ਹੁਣ ਉਲੰਪਿਕ ਵਿੱਚ ਪ੍ਰਵੀਨ ਰਾਣਾ ਦੇ ਹਿੱਸਾ ਲੈਣ ਦੀ ਉਮੀਦ ਹੈ। WFI ਨੇ ਆਖਿਆ ਕਿ ਜੇਕਰ ਯਾਦਵ ਡੋਪ ਟੈਸਟ ਦਾ ਦਾਗ਼ ਆਪਣੇ ਤੋਂ ਨਾ ਧੋ ਪਾਇਆ ਤਾਂ ਉਸ ਦੀ ਥਾਂ ਪ੍ਰਵੀਨ ਰਾਣਾ ਰੀਓ ਜਾਵੇਗਾ। WFI ਨੇ ਪ੍ਰਵੀਨ ਰਾਣਾ ਤੇ ਜਤਿੰਦਰ ਦਾ ਨਾਮ ਰਾਖਵੇਂ ਖਿਡਾਰੀਆਂ ਦੀ ਸੂਚੀ ਵਿੱਚ ਰੱਖਿਆ ਹੈ। WFI ਨਰਸਿੰਘ ਯਾਦਵ ਦੇ ਓਲੰਪਿਕ ਨਾ ਖੇਡ ਪਾਉਣ ਦੀ ਹਾਲਤ 'ਚ ਇਸ ਵਰਗ ਦਾ ਕੋਟਾ ਖਰਾਬ ਨਹੀਂ ਕਰਨਾ ਚਾਹੁੰਦੀ।

6

WFI ਦੇ ਅਸਿਸਟੈਂਟ ਜਨਰਲ ਸਕੱਤਰ ਵਿਨੋਦ ਤੋਮਰ ਨੇ ਕਿਹਾ ਕਿ ਦੋਨੇ ਭਲਵਾਨਾ ਦੇ ਨਮੂਨੇ 'ਚ ਸਟੀਰਾਇਡ ਦੇ ਮਾਤਰਾ ਕਾਫੀ ਜਾਦਾ ਮਿਲੀ ਹੈ ਜਿਸ 'ਤੇ ਯਕੀਨ ਕਰਨਾ ਮੁਸ਼ਕਿਲ ਹੈ। WFI ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਭ ਜਾਣ ਬੁਝ ਕੇ ਕੀਤਾ ਲਗਦਾ ਹੈ।

  • ਹੋਮ
  • Photos
  • ਖ਼ਬਰਾਂ
  • ਨਰਸਿੰਘ ਯਾਦਵ ਨਹੀਂ ਜਾਵੇਗਾ ਰੀਓ ?
About us | Advertisement| Privacy policy
© Copyright@2026.ABP Network Private Limited. All rights reserved.