ਇਹ ਹੈ ਲੇਡੀ ਹਲਕ...ਜਿਸ ਦੀ ਹਰ ਪਾਸੇ ਚਰਚਾ, ਜਾਣ ਕੇ ਹੋਵੇਗੇ ਹੈਰਾਨ

ਇੰਸਟਾਗ੍ਰਾਮ 'ਤੇ ਵੀ ਕਾਫ਼ੀ ਪ੍ਰਸਿੱਧ ਹੈ ਤੇ ਨਤਾਲਿਆ ਦੇ ਲੱਖਾਂ ਚਾਹੁਣ ਵਾਲੇ ਹਨ।
ਨਤਾਲਿਆ ਨੇ ਪਰਿਵਾਰ ਨੂੰ ਵਕਤ ਦੇਣਾ ਸ਼ੁਰੂ ਕਰ ਦਿੱਤਾ ਹੈ ਪਰ ਬਹੁਤ ਦਿਨਾਂ ਤੱਕ ਉਹ ਖੁਦ ਨੂੰ ਇਸ ਖੇਡ ਤੋਂ ਦੂਰ ਨਹੀਂ ਰੱਖ ਸਕੀ। ਇੱਕ ਵਾਰ ਫਿਰ ਜਿਸ 'ਚ ਪਰਤ ਆਈ। ਉਹ ਨਵੇਂ ਮੁਕਾਬਲੇ ਦੀ ਤਿਆਰੀਆਂ 'ਚ ਜੁਟ ਚੁੱਕੀ ਹੈ ਤੇ ਨਵੇਂ ਖਿਡਾਰੀਆਂ ਨੂੰ ਵੀ ਇਸ ਬਾਰੇ ਸਿਖਾ ਰਹੀ ਹੈ।
ਫਿਲਹਾਲ ਨਤਾਲਿਆ ਦਾ ਵਜ਼ਨ 90 ਕਿਲੋ ਹੈ ਤੇ ਉਸ ਦੀ ਉਮਰ 26 ਸਾਲ। ਹੁਣ ਉਸ ਦਾ ਇਰਾਦਾ ਹੋਰ ਵੀ ਮਸਕਿਉਲਰ ਦਿੱਸਣ ਦਾ ਹੈ, ਜਿਸ ਲਈ ਮਿਹਨਤ ਵੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਨਤਾਲਿਆ ਨੇ ਬਾਡੀ ਬਿਲਡਿੰਗ ਨੂੰ ਅਲਵਿਦਾ ਆਖ ਦਿੱਤਾ ਸੀ।
ਨਤਾਲਿਆ ਜਦੋਂ 14 ਸਾਲ ਦੀ ਸੀ ਤਾਂ ਉਸ ਨੂੰ ਮਹਿਸੂਸ ਹੋਇਆ ਸੀ ਕਿ ਉਹ ਬਹੁਤ ਪਤਲੀ ਹੈ। ਇਸ ਲਈ ਉਸ ਨੇ ਵੇਟਲਿਫਟਿੰਗ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਉਸ ਦੇ ਸ਼ਰੀਰ ਨੇ ਇਹੋ ਜਿਹਾ ਰੂਪ ਧਾਰ ਲਿਆ ਜਿਸ ਦੀ ਨਤਾਲਿਆ ਨੇ ਖੁਦ ਵੀ ਕਲਪਨਾ ਨਹੀਂ ਕੀਤੀ ਸੀ।
ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਇੱਕ ਲੜਕੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਲੇਡੀ ਹਲਕ ਦੱਸਿਆ ਜਾ ਰਿਹਾ ਹੈ। ਦਰਅਸਲ ਇਸ ਲੜਕੀ ਦਾ ਨਾਮ ਨਤਾਲਿਆ ਕੁਜੇਨਸੋਵਾ ਹੈ ਜੋ ਰੂਸ ਦੀ ਰਹਿਣ ਵਾਲੀ ਹੈ।