ਹਮੇਸ਼ਾ ਜਵਾਨ ਦਿੱਸਣਾ ਚਾਹੁੰਦੇ ਹੋ ਤਾਂ ਖ਼ੁਦ ਨੂੰ ਦਿਓ ਬੱਸ 5 ਮਿੰਟ

ਖੀਰਾ: ਖੀਰੇ ‘ਚ ਪਾਣੀ ਤੇ ਐਂਟੀਆਕਸੀਡੈਂਟ ਦੀ ਖਾਸੀ ਮਾਤਰਾ ਹੁੰਦੀ ਹੈ। ਹਫਤੇ ‘ਚ 2 ਵਾਰ ਚਿਹਰੇ ‘ਤੇ ਖੀਰੇ ਦਾ ਰਸ ਲਾਓ। ਸੁੱਕਣ ‘ਤੇ ਧੋਅ ਲਓ। ਸਕਿਨ ਗਲੋਅ ਕਰੋਗੀ ਤੇ ਦਾਗ-ਧੱਬੇ ਵੀ ਦੂਰ ਰਹਿਣਗੇ।
ਅੰਡਾ ਤੇ ਕੱਚਾ ਦੁੱਧ: ਪ੍ਰੋਟੀਨ ਸਕਿਨ ਨੂੰ ਹੈਲਦੀ ਬਣਾਉਣ ‘ਚ ਮਦਦ ਕਰਦਾ ਹੈ। ਇੱਕ ਅੰਡੇ ‘ਚ ਜ਼ਰਾ ਜਿਹਾ ਕੱਚਾ ਦੁੱਧ ਮਿਲਾ ਕੇ ਧੋਅ ਲਓ। ਇਸ ਨੂੰ ਚਿਹਰੇ ਤੇ ਲਗਾਓ ਫਿਰ ਦੋ ਮਿੰਟ ਬਾਅਦ ਧੋਅ ਲਓ।
ਟਮਾਟਰ: ਇਸ ‘ਚ ਲਾਈਕੋਪੀਨ ਹੁੰਦਾ ਹੈ। ਟਮਾਟਰ ਦੇ ਰਸ ਨੂ ਚਿਹਰੇ ‘ਤੇ ਲਾਓ ਫਿਰ 5 ਮਿੰਟ ਬਾਅਦ ਧੋਅ ਲਓ। ਰੋਜ਼ ਟਮਾਟਰ ਖਾਣ ਨਾਲ ਵੀ ਫਾਇਦਾ ਹੁੰਦਾ ਹੈ।
ਤਿਲ ਦਾ ਤੇਲ: ਇਹ ਸਕਿਨ ਨੂੰ ਹਾਈਡ੍ਰੇਟ ਕਰਨ ਤੇ ਗਲੋਅ ਕਰਨ ‘ਚ ਮਦਦ ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾ ਸਕਿਨ ‘ਤੇ ਤਿਲ ਦੇ ਤੇਲ ਨਾਲ ਮਸਾਜ ਕਰੋ ਤੇ ਫਿਰ ਇਸ ਨੂੰ ਧੋਅ ਲਓ।
ਪਪੀਤਾ: ਪਪੀਤੇ ‘ਚ ਵਿਟਾਮਿਨ A ਤੇ ਐਂਟੀਆਕਸੀਡੈਂਟਜ਼ ਹੁੰਦੇ ਹਨ। ਇਹ ਵਧਦੀ ਉਮਰ ਦਾ ਅਸਰ ਰੋਕਣ ‘ਚ ਮਦਦਗਾਰ ਹੁੰਦਾ ਹੈ। ਪਪੀਤੇ ਦਾ ਪੇਸਟ ਚਿਹਰੇ ‘ਤੇ ਲਾ ਕੇ ਮਸਾਜ ਕਰੋ। 5 ਮਿੰਟ ਬਾਅਦ ਧੋਅ ਲਓ। ਸਕਿਨ ਸਿਹਤਮੰਦ ਤੇ ਖ਼ੂਬਸੂਰਤ ਬਣੇਗੀ।
ਨਿੰਬੂ ਤੇ ਸ਼ਹਿਦ: ਨਿੰਬੂ ‘ਚ ਵਿਟਾਮਿਨ C ਤੇ ਸ਼ਹਿਦ ‘ਚ ਐਂਟੀਆਕਸੀਡੈਂਟਜ਼ ਦੀ ਕਾਫੀ ਮਾਤਰਾ ਹੁੰਦੀ ਹੈ। ਨਿੰਬੂ ਤੇ ਸ਼ਹਿਦ ਮਿਲਾ ਕੇ ਫੇਸ ‘ਤੇ ਲਾਓ। ਹਲਕੀ ਮਸਾਜ ਕਰੋ, ਫਿਰ ਚਿਹਰਾ ਧੋਅ ਲਓ।
ਆਲੂ: ਆਲੂ ਵਧਦੀ ਉਮਰ ਨੂੰ ਘੱਟ ਕਰਨ ਤੇ ਰੰਗ ਨਿਖਾਰਨ ‘ਚ ਮਦਦ ਕਰਦਾ ਹੈ। ਆਲੂ ਦੇ ਰਸ ਨੂੰ ਚਿਹਰੇ ‘ਤੇ ਲਾਓ। ਸੁੱਕਣ ਤੋਂ ਕੁਝ ਚਿਰ ਬਾਅਦ ਧੋਅ ਲਓ।