ਸਰਹੱਦ ਦੇ ਆਰਪਾਰ ਛਾ ਗਏ 'ਗੁਰੂ' !
ਉਹ ਇਹ ਜ਼ਹਿਰ ਘਟਾ ਕੇ ਆਏ ਹਨ। ਸਿੱਧੂ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਰੋਸਾ ਜਤਾਇਆ ਹੈ ਕਿ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਬਾਰਡਰ ਖੁੱਲ੍ਹ ਸਕਦੇ ਹਨ ਤੇ ਵਪਾਰ ਵੱਧ ਸਕਦਾ ਹੈ। ਇਸ ਨਾਲ ਖੁਸ਼ਹਾਲ ਹੋਵੇਗੀ।
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਜੋ ਨਫਰਤ ਦਾ ਜ਼ਹਿਰ ਸੀ, ਉਨ੍ਹਾਂ ਨੇ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਿੱਧੂ ਨੇ ਭਾਰਤ ਆ ਕੇ ਵੀ ਆਪਣੀ ਸ਼ਾਇਰੋ ਸ਼ਾਇਰੀ ਜਾਰੀ ਰੱਗੀ। ਸ਼ਾਇਰਾਨਾ ਅੰਦਾਜ ਵਿੱਚ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਦੇ ਸੋਹਲੇ ਗਾਏ। ਸਿੱਧੂ ਨੇ ਕਿਹਾ ਕਿ ਉਹ ਦੁਸ਼ਮਣੀ ਖਤਮ ਕਰਵਾਉਣਾ ਚਾਹੁੰਦੇ ਹਨ। ਦੋਵਾਂ ਦੇਸ਼ਾਂ ਵਿੱਚ ਦੋਸਤੀ ਚਾਹੁੰਦੇ ਹਨ ਤੇ ਇਹ ਸੰਭਾਵਨਾਵਾਂ ਲੈ ਕੇ ਵਾਪਸ ਪਰਤੇ ਹਨ।
ਉਨ੍ਹਾਂ ਕਿਹਾ ਕਿ ਬਾਬਾ ਨਾਨਕ ਦੀ ਕਿਰਪਾ ਨਾਲ ਦੋਵਾਂ ਦੇਸ਼ਾਂ ਵਿੱਚ ਇਹ ਲਾਂਘਾ ਇੱਕ ਪੁਲ ਦਾ ਕੰਮ ਕਰੇਗਾ। ਨਵਜੋਤ ਸਿੱਧੂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਜੋ ਪਿਆਰ ਦਿੱਤਾ ਗਿਆ, ਉਸ ਦੇ ਸ਼ੁਕਰਗੁਜ਼ਾਰ ਹਨ।
ਨਵਜੋਤ ਸਿੱਧੂ ਨੇ ਸਰਹੱਦ 'ਤੇ ਪਹੁੰਚਦਿਆਂ ਹੀ ਅੰਦਾਜ਼ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿੱਚ ਅਮਨ ਤੇ ਸ਼ਾਂਤੀ ਚਾਹੁੰਦੇ ਹਨ। ਇਸ ਲਈ ਉਹ ਕੋਸ਼ਿਸ਼ ਕਰਦੇ ਰਹਿਣਗੇ।
ਬੇਸ਼ੱਕ ਭਾਰਤ ਤੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ, ਹਰਦੀਪ ਸਿੰਘ ਪੁਰੀ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਣੇ ਕਈ ਪਾਕਿਸਤਾਨ ਗਏ ਸੀ ਪਰ ਮੀਡੀਆ ਦੀਆਂ ਨਜ਼ਰ ਨਵਜੋਤ ਸਿੱਧੂ ਉੱਪਰ ਹੀ ਸੀ।
ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ 'ਚ ਸ਼ਿਰਕਤ ਕਰਨ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਵਾਪਸ ਆ ਗਏ। ਉਨ੍ਹਾਂ ਦਾ ਸਰਹੱਦ 'ਤੇ ਨਿੱਘਾ ਸਵਾਗਤ ਕੀਤਾ ਗਿਆ।