ਸੋਸ਼ਲ ਮੀਡੀਆ 'ਤੇ ਭੱਦੀ ਟਿੱਪਣੀ ਨੇ ਬਦਲੀ ਕਰੀਮ ਦੀ ਜ਼ਿੰਦਗੀ, ਦੇਖੋ ਤਸਵੀਰਾਂ
ਸੋਸ਼ਲ ਮੀਡੀਆ ਯੂਜ਼ਰਸ ਨੇ ਪਹਿਲਾਂ ਤਾਂ ਸਓਦੀ ਅਰਬ ‘ਚ ਸਫਾਈ ਦਾ ਕੰਮ ਕਰਨ ਵਾਲੇ ਨਜ਼ੀਰ ਕਰੀਮ ਨੂੰ ਲੱਭਿਆ। ਇਹਨਾਂ ਲੋਕਾਂ ਨੇ ਇੱਕਦਮ ਹੀ ਤੋਹਫਿਆਂ ਦੀ ਮੀਂਹ ਲਿਆ ਦਿੱਤਾ। ਭਾਰਤੀ ਕੀਮਤ ਦੇ ਹਿਸਾਬ ਨਾਲ 12613 ਰੁਪਏ ਦੇ ਕਰੀਬ ਕਮਾਈ ਕਰਨ ਵਾਲੇ ਕਰੀਮ ਨੂੰ ਇਸ ਗੱਲ ਦਾ ਅੰਦਾਜਾ ਵੀ ਨਹੀਂ ਸੀ ਕਿ ਉਸ ਦੀ ਕੋਈ ਤਸਵੀਰ ਕਿਸੇ ਭੱਦੀ ਕੈਪਸ਼ਨ ਨਾਲ ਪੋਸਟ ਕੀਤੀ ਗਈ ਹੈ।
ਲੋਕਾਂ ਨੇ ਕਰੀਮ ਨੂੰ ਕੀਮਤੀ ਗਹਿਣੇ, ਆਈਫੋਨ 7, ਸੈਮਸੰਗ ਗਲੈਕਸੀ, ਖਾਣ ਪੀਣ ਦਾ ਸਮਾਨ ਤੇ ਨਕਦੀ ਸਮੇਤ ਕਈ ਹੋਰ ਤੋਹਫੇ ਭੇਜੇ ਹਨ। ਇਹ ਸਿਲਸਲਾ ਅਜੇ ਵੀ ਰੁਕਿਆ ਨਹੀਂ ਹੈ, ਗਿਫਟ ਆਉਣ ਦਾ ਸਿਲਸਾ ਅਜੇ ਵੀ ਜਾਰੀ ਹੈ। ਇਸ ਪੂਰੇ ਘਟਨਾਕ੍ਰਮ ਤੋਂ ਇੱਕ ਗੱਲ ਸਾਫ ਹੈ ਕਿ ਜੇਕਰ ਸੋਸ਼ਲ ਮੀਡੀਆ ‘ਤੇ ਕੁੱਝ ਬੁਰੇ ਲੋਕ ਹਨ ਤਾਂ ਇਸ ਦੇ ਨਾਲ ਹੀ ਚੰਗੇ ਲੋਕਾਂ ਦੀ ਵੀ ਕਮੀ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਇੱਕ ਸਫਾਈ ਕਰਮਚਾਰੀ ਦੀ ਵਾਇਰਲ ਹੋਈ ਤਸਵੀਰ ਤੋਂ ਬਾਅਦ ਵੱਡੀ ਗਿਣਤੀ ਲੋਕ ਉਸ ਦੇ ਹੱਕ ‘ਚ ਨਿੱਤਰੇ ਹਨ। ਲੋਕ ਇਸ ਸਫਾਈ ਕਰਮਚਾਰੀ ਨੂੰ ਕੀਮਤੀ ਤੋਹਫੇ ਭੇਜ ਰਹੇ ਹਨ। ਦਰਅਸਲ ਇੱਕ ਇੰਸਟਾ ਯੂਜ਼ਰ ਨੇ ਦੁਬਈ ‘ਚ ਸਫਾਈ ਕਰਮਚਾਰੀ ਬੰਗਲਾਦੇਸ਼ੀ ਨਜ਼ੀਰ ਕਰੀਮ ਦੀ ਗਹਿਣੇ ਵੇਖਦੇ ਸਮੇਂ ਖਿੱਚੀ ਤਸਵੀਰ ਵਾਇਰਲ ਕੀਤੀ ਸੀ।
ਇਸ ‘ਚ ਲਿਖਿਆ ਗਿਆ ਸੀ ਕਿ ਇਹ ਕੂੜੇ ਦਾ ਢੇਰ ਦੇਖਣ ਦੇ ਲਾਇਕ ਹੀ ਹੈ। ਪਰ ਇਸ ਪੋਸਟ ਤੋਂ ਨਰਾਜ ਹੋਏ ਲੋਕਾਂ ਨੇ ਕਰੀਮ ਨੂੰ ਲੱਭ ਲਿਆ ਤੇ ਉਸ ਦੇ ਲਈ ਅਨੇਕ ਕੀਮਤੀ ਤੋਹਫੇ ਭੇਜਣੇ ਸ਼ੁਰੂ ਕੀਤੇ ਹਨ।