ਵਿਆਹ ਮਗਰੋਂ ਪਤੀ ਨਾਲ ਇੰਝ ਨਜ਼ਰ ਆਈ ਨੇਹਾ ਧੂਪੀਆ
ਨੇਹਾ ਧੂਪੀਆ ‘ਮੈਕਸਿਮ’ ਵਰਗੀ ਮੈਗਜ਼ੀਨ ਲਈ ਕਈ ਫੋਟੋਸ਼ੂਟ ਕਰਵਾ ਚੁੱਕੀ ਹੈ। ਇਨ੍ਹੀਂ ਦਿਨੀਂ ਉਹ ਸਮਾਜ ਸੇਵਾ ਤੇ ਮਹਿਲਾਵਾਂ ਲਈ ਵੀ ਕੰਮ ਕਰ ਰਹੀ ਹੈ। (ਤਸਵੀਰਾਂ- ਇੰਸਟਾਗਰਾਮ)
ਅਕਸ਼ੇ ਕੁਮਾਰ ਦੀ ਕਾਮੇਡੀ ਫਿਲਮ ‘ਸਿੰਘ ਇਜ਼ ਕਿੰਗ’ ਵਿੱਚ ਵੀ ਨੇਹਾ ਨੇ ਕੰਮ ਕੀਤਾ। ਇਸ ਫਿਲਮ ਵਿੱਚ ਉਸ ਨੇ ਦਰਸ਼ਕਾਂ ਨੂੰ ਖੂਬ ਹਸਾਇਆ ਸੀ।
ਨੇਹਾ ਬਾਲੀਵੁੱਡ ਫਿਲਮ ‘ਜੂਲੀ’ ਤੇ ‘ਦੇ ਦਨਾ ਦਨ’ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ।
ਨੇਹਾ ਨੇ ਇਸੇ ਸਾਲ ਟੀਵੀ ਤੇ ਵੈੱਬ ਸੀਰੀਜ਼ ਅਦਾਕਾਰ ਅੰਗਦ ਸਿੰਘ ਬੇਦੀ ਨਾਲ ਵਿਆਹ ਕਰਾਇਆ ਹੈ।
ਇਨ੍ਹਾਂ ਤਸਵੀਰਾਂ ਲਈ ਨੇਹਾ ਨੇ ‘ਆਰਜੇ ਡਿਗ’ ਨੂੰ ਫੋਟੋ ਕ੍ਰੈਡਿਟ ਵੀ ਦਿੱਤਾ ਹੈ।
ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਉਸ ਨੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ।
ਕਾਲ਼ੇ ਰੰਗ ਦੀ ਪੁਸ਼ਾਕ ਵਿੱਚ ਨੇਹਾ ਖਾਸ ਨਜ਼ਰ ਆ ਰਹੀ ਹੈ। ਉਸ ਦਾ ਪਤੀ ਵੀ ਉਸ ਦੇ ਨਾਲ ਹੈ। ਉਸ ਦੇ ਪਤੀ ਨੇ ਵੀ ਕਾਲ਼ੇ ਰੰਗ ਦੇ ਕੱਪੜੇ ਪਾਏ ਹਨ।
ਅਦਾਕਾਰਾ ਨੇਹਾ ਧੂਪੀਆ ਨੇ ਖੂਬਸੂਰਤ ਫੋਟੋਸ਼ੂਟ ਕਰਾਇਆ ਹੈ। ਇਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।