ਖ਼ੁਸ਼ਖ਼ਬਰੀ! ਦਮਦਾਰ ਇੰਜਣ ਤੇ ਨਵੇਂ ਰੂਪ ਨਾਲ ਆਈ ਮਾਰੂਤੀ ਆਲਟੋ, ਜਾਣੋ ਕੀਮਤ ਤੇ ਫੀਚਰ
ਨਵੇਂ ਸੇਫਟੀ ਸਟੈਂਡਰਡ ਨੂੰ ਵੇਖਦਿਆਂ ਕਾਰ ਵਿੱਚ ਸਾਰੇ ਸੇਫਟੀ ਫੀਚਰਸ ਦਿੱਤੇ ਗਏ ਹਨ। ਸਟੈਂਡਰਡ ਮਾਡਲ ਡ੍ਰਾਈਵਰ ਏਅਰਬੈਗ, ਏਬੀਐਸ ਤੇ ਈਬੀਡੀ, ਰੀਅਰ ਪਾਰਕਿੰਗ ਸੈਂਸਰ, ਡ੍ਰਾਈਵਰ ਐਂਡ ਕੋ-ਡ੍ਰਾਈਵਰ ਸੀਟ-ਬੈਲਟ ਰਿਮਾਈਂਡਰ ਤੇ ਸਪੀਡ ਅਲਰਟ ਸਿਸਟਮ ਨਾਲ ਲੈਸ ਹੈ।
ਨਵੀਂ ਆਲਟੋ 6 ਰੰਗਾਂ ਅਪਟਾਊਨਨ ਰੈੱਡ, ਸੁਪੀਰੀਅਰ ਵ੍ਹਾਈਟ, ਸਿਲਕੀ ਸਿਲਵਰ, ਗਰੇਨਾਈਟ ਗ੍ਰੇ, ਮੋਜਿਟੋ ਗ੍ਰੀਨ ਤੇ ਬਲੂ ਰੰਗਾਂ ਵਿੱਚ ਉਪਲੱਬਧ ਹੈ।
ਇਸ ਦੇ ਟਾਪ VXi ਵਰਸ਼ਨ ਵਿੱਚ ਡਿਊਲ ਏਅਰਬੈਗੜ ਮਿਲਣਗੇ। STD ਤੇ LXI ਵਰਸ਼ਨ ਵਿੱਚ ਪੈਸੇਂਜਰ ਏਅਰਬੈਗ ਦਾ ਵਿਕਲਪ ਮਿਲੇਗਾ।
ਨਵੇਂ ਮਾਡਲ ਵਿੱਚ 769cc ਦਾ ਇੰਜਣ ਦਿੱਤਾ ਗਿਆ ਹੈ। ਇਹ 6,000rpm 'ਤੇ 48 ਹਾਰਸਪਾਵਰ ਦੀ ਤਾਕਤ ਤੇ 3,500rpm 'ਤੇ 69Nm ਦੀ ਪੀਕ ਟਾਰਕ ਦਿੰਦਾ ਹੈ।
ਇਸ ਵਾਰ ਕਾਰ ਵਿੱਚ 800 ਦਾ ਬੈਜ ਨਹੀਂ ਦਿੱਸੇਗਾ। ਸਿਰਫ ਮਾਰੂਤੀ ਸੁਜ਼ੂਕੀ ਦੀ ਬ੍ਰਾਂਡਿੰਗ ਮਿਲਦੀ ਹੈ।
ਨਵੀਂ ਆਲਟੋ ਦੀ ਫਰੰਟ ਪ੍ਰੋਫਾਈਲ ਨੂੰ ਨਵੀਂ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ। ਨਵੀਂ ਬਲੈਕ ਗ੍ਰਿਲ ਦਿੱਤੀ ਗਈ ਹੈ ਜਿਸ ਕਰਕੇ ਵੇਖਣ ਨੂੰ ਇਹ ਸਪੋਰਟੀ ਲੁਕ ਦਿੰਦੀ ਹੈ।
ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਐਂਟਰੀ ਲੈਵਲ ਹੈਚਬੈਕ 'ਆਲਟੋ' ਦਾ ਨਵਾਂ ਘਰੇਲੂ ਮਾਡਲ ਲਾਂਚ ਕਰ ਦਿੱਤਾ ਹੈ। ਇਸ ਦੇ ਸਟੈਂਡਰਡ ਵਰਸ਼ਨ ਦੀ ਐਕਸ ਸ਼ੋਅਰੂਮ ਕੀਮਤ 2.93 ਲੱਖ ਰੁਪਏ ਹੈ। LXi ਵਰਸ਼ਨ ਦੀ ਕੀਮਤ 3.50 ਲੱਖ ਤੇ VXi ਵਰਸ਼ਨ ਦੀ ਕੀਮਤ 3.71 ਲੱਖ ਰੁਪਏ ਹੈ।