Kia Seltos 'ਚ ਜਲਦ ਆਵੇਗਾ ਇੱਕ ਹੋਰ ਡੀਜ਼ਲ ਇੰਜਣ, ਉਹ ਵੀ ਆਟੋਮੈਟਿਕ ਟ੍ਰਾਂਸਮਿਸ਼ਨ ਸਮੇਤ
ਇਸ ਤੋਂ ਇਲਾਵਾ ਜੀਟੀਐਕਸ+ ਵੇਰੀਐਂਟ ਦੇ ਮੌਜੂਦਾ ਪੈਟਰੋਲ ਮਾਡਲ ਨਾਲ 7-ਸਪੀਡ ਡੂਅਲ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਵਿਕਲਪ ਵੀ ਦੇਵੇਗੀ। ਦੋਵਾਂ ਦੀ ਬੁਕਿੰਗ ਚਾਲੂ ਹੈ ਅਤੇ ਆਸ ਹੈ ਕਿ ਇਸ ਨੂੰ ਕੰਪਨੀ ਆਉਂਦੇ ਹਫ਼ਤਿਆਂ ਵਿੱਚ ਉਤਾਰ ਦੇਵੇਗੀ।
Download ABP Live App and Watch All Latest Videos
View In Appਕੰਪਨੀ ਜੀਟੀਐਕਸ+ ਵੇਰੀਐਂਟ ਨੂੰ 1.5 ਲੀਟਰ ਡੀਜ਼ਲ ਇੰਜਣ ਨਾਲ ਉਤਾਰੇਗੀ। ਇਸ ਨੂੰ ਟੈੱਕਲਾਈਨ ਵਾਲੇ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਪੇਸ਼ ਕੀਤਾ ਜਾਵੇਗਾ।
ਕੀਆ ਸੈਲਟੋਸ ਭਾਰਤੀ ਕਾਰ ਬਾਜ਼ਾਰ ਵਿੱਚ ਕਦਮ ਰੱਖ ਚੁੱਕੀ ਹੈ। ਇਹ ਦੋ ਵੇਰੀਐਂਟ ਜੀਟੀ ਲਾਈਨ ਤੇ ਟੈਕ ਲਾਈਨ ਵਿੱਚ ਉਪਲਬਧ ਹੈ। ਫਿਲਹਾਲ ਜੀਟੀ ਲਾਈਨ ਵਿੱਚ 1.4 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਦਾ ਵਿਕਲਪ ਹੈ। ਕੰਪਨੀ ਜਲਦੀ ਹੀ ਇਸ ਵਿੱਚ ਡੀਜ਼ਲ ਇੰਜਣ ਵੀ ਪੇਸ਼ ਕਰਨ ਜਾ ਰਹੀ ਹੈ।
ਹੁਣ ਦੇਖਣਾ ਹੋਵੇਗਾ ਕਿ ਕੀਆ ਦੀ ਇਹ ਸੈਲਟੋਸ ਲੋਕਾਂ ਦੇ ਮਨਾਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ ਕਿ ਨਾ। ਕੰਪਨੀ ਦਾ ਸਾਰਾ ਦਾਰੋਮਦਾਰ ਇਸੇ ਕਾਰ 'ਤੇ ਨਿਰਭਰ ਹੈ, ਕਿਉਂਕਿ ਸੈਲਟੋਸ ਦੇ ਫੀਡਬੈਕ ਕੰਪਨੀ ਆਪਣੀ ਬਾਕੀ ਕਾਰਾਂ ਨੂੰ ਭਾਰਤੀ ਬਾਜ਼ਾਰ ਵਿੱਚ ਉਤਾਰ ਸਕਦੀ ਹੈ। ਆਟੋਮੋਬਾਈਲ ਖੇਤਰ ਵਿੱਚ ਮੰਦੀ ਦੇ ਦੌਰ ਦਰਮਿਆਨ ਕੰਪਨੀ ਲਈ ਅਜਿਹਾ ਸੰਭਵ ਕਰਨਾ ਹੋਰ ਵੀ ਚੁਨੌਤੀ ਭਰਪੂਰ ਹੋਵੇਗਾ।
ਕੰਪਨੀ ਨੇ Seltos ਦੇ 1.5 ਲੀਟਰ ਨੈਚੂਰਲੀ ਐਸਪਿਰੇਟਿਡ ਪੈਟਰੋਲ ਤੇ 1.5 ਲੀਟਰ ਡੀਜ਼ਲ ਇੰਜਣਾਂ ਨੂੰ Tech Line ਦਾ ਨਾਂਅ ਦਿੱਤਾ ਹੈ, ਜਿਸ ਵਿੱਚ ਕੁੱਲ HT E, HT K, HT K Plus, HT X ਤੇ HT X Plus ਨਾਂਅ ਦੇ ਪੰਜ-ਪੰਜ ਵੇਰੀਐਂਟ ਹਨ। ਇਸ ਤੋਂ ਇਲਾਵਾ 1.4-litre Turbo GDI ਇੰਜਣ ਨੂੰ GT Line ਦਾ ਨਾਂਅ ਦਿੱਤਾ ਗਿਆ ਹੈ, ਜਿਸ ਵਿੱਚ ਤਿੰਨ ਵੇਰੀਐਂਟ GT K, GT X ਤੇ GT X Plus ਸ਼ਾਮਲ ਹਨ। ਇਸ ਤਰ੍ਹਾਂ Kia Seltos ਦੇ ਦੋ ਪੈਟਰੋਲ ਤੇ ਇੱਕ ਡੀਜ਼ਲ ਇੰਜਣ ਦਰਮਿਆਨ ਕੁੱਲ 16 ਵੇਰੀਐਂਟ ਹੋਣਗੇ। ਸਾਰੇ ਇੰਜਣ BS6 (ਭਾਰਤ ਸਟੇਜ 6) ਪ੍ਰਦੂਸ਼ਨ ਮਾਪਦੰਡਾਂ ਦੇ ਮੁਤਾਬਕ ਹਨ, ਜੋ ਅਗਲੇ ਸਾਲ ਤੋਂ ਲਾਗੂ ਹੋਣ ਜਾ ਰਹੇ ਹਨ।
ਕੰਪਨੀ ਨੇ ਭਾਰਤੀ ਬਾਜ਼ਾਰ ਦੇ ਹਿਸਾਬ ਨਾਲ Seltos ਦੀ ਕੀਮਤ ਨੂੰ ਕਾਫੀ ਆਕਰਸ਼ਕ ਰੱਖਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 9.69 ਲੱਖ ਤੋਂ ਸ਼ੁਰੂ ਹੋ ਕੇ 15.99 ਲੱਖ ਰੁਪਏ ਤਕ ਜਾਵੇਗੀ। Kia Seltos ਆਪਣੇ ਮੁੱਖ ਮੁਕਾਬਲੇਬਾਜ਼ਾਂ Hyundai Creta, Tata Harrier, MG Hector, Nissan Kicks, Renault Capture ਤੇ Mahindra XUV 500 ਨੂੰ ਸਖ਼ਤ ਟੱਕਰ ਦੇਵੇਗੀ।
- - - - - - - - - Advertisement - - - - - - - - -