ਭਾਰਤ 'ਚ ਲੌਂਚ ਹੋਈ ਪੋਰਸ਼ 911, ਕੀਮਤ 1.82 ਕਰੋੜ ਤੋਂ ਸ਼ੁਰੂ
ਇਸ ‘ਚ ਹਲਕਾ ਹਾਈਡ੍ਰੋਲਿਕ ਰੂਫ ਸਿਸਟਮ ਦਿੱਤਾ ਗਿਆਂ ਹੈ। ਜਿਸ ਨਾਲ ਕਾਰ ਦੀ ਛੱਤ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ‘ਤੇ 12 ਸੈਕਿੰਡ ‘ਚ ਖੋਲ੍ਹੀ ਅਤੇ ਬੰਦ ਕੀਤੀ ਜਾ ਸਕਦੀ ਹੈ।
Download ABP Live App and Watch All Latest Videos
View In Appਇਹ ਇੰਜਨ 8-ਸਪੀਡ ਪੀਡੀਕੇ ਗਿਅਰਬਾਕਸ ਨਾਲ ਲੈਸ ਹੈ, ਜੋ ਪਿਛਲੇ ਟਾਇਰਾਂ ‘ਚ ਪਾਵਰ ਸਪਲਾਈ ਕਰੇਗਾ। ਕੂਪੇ ਵੈਰੀਅੰਟ ਨੂੰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਪਾਉਣ ਨਾਲ 3.7 ਸੈਕਿੰਡ ਦਾ ਸਮਾਂ ਲੱਗੇਗਾ।
ਕਰੇਰਾ ਐਸ ਕੂਪੇ ਦੀ ਛੱਤ ਨੂੰ ਖੋਲਿਆ ਅਤੇ ਬੰਦ ਨਹੀ ਕੀਤਾ ਹਾ ਸਕਦਾ। ਜਦਕਿ ਕਰੇਰਾ ਐਸ ਕੈਬ੍ਰਿਯੋਲੇਟਾ ਦੀ ਛੱਟ ਨੂੰ ਖੋਲ੍ਹਿਆ ਅਤੇ ਬੰਦ ਕੀਤਾ ਜਾ ਸਕਦਾ ਹੈ।
ਨਵੀਂ ਪੋਰਸ 911 ‘ਚ 10.9 ਇੰਚ ਦਾ ਪੋਰਸ਼ ਕਮਿਊਨਿਕੇਸ਼ਨ ਮੈਨੇਜਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਸਕਰੀਨ ਦੇ ਹੇਠ ਵੱਲ ਪੰਜ ਬਟਨ ਲੱਗੇ ਹਨ, ਜਿਸ ਨਾਲ ਕਾਰ ‘ਚ ਕਈ ਫੰਕਸ਼ਨ ਕੰਟਰੋਲ ਹੋਣਗੇ।
ਨਵੀਂ ਪੋਰਸ਼ 911 ‘ਚ ਅੱਗੇ ਵਲੋਂ 20 ਇੰਚ ਤੇ ਪਿੱਛੇ ਵੱਲ 21 ਇੰਚ ਦੇ ਵਹੀਲ੍ਹ ਦਿੱਤੇ ਗਏ, ਜੋ ਰੋਡ ‘ਤੇ ਚੰਗੀ ਫੜ੍ਹ ਤੇ ਕਾਰ ਨੂੰ ਐਯਰੋਡਾਯਨਾਮਿਕ ਬਣਾਉਂਦੇ ਹਨ।
ਉਧਰ ਕੈਬ੍ਰੀਓਲੈਟ ਵੈਰੀਅੰਟ ਨੂੰ ਇਹ ਰਫ਼ਤਾਰ ਪਾਉਣ ‘ਚ 3.9 ਸੈਕਿੰਡ ਦਾ ਸਮਾਂ ਲੱਗਦਾ ਹੈ। ਦੋਵੇਂ ਦੀ ਟੌਪ ਸਪੀਡ 300 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੈ।
ਨਵੀਂ ਪੋਸ਼ 911 ਪਹਿਲਾਂ ਤੋਂ ਜ਼ਿਆਦਾ ਪਾਵਰਫੁੱਲ ਹੈ। ਇਸ ‘ਚ 3.0 ਲੀਟਰ ਦਾ ਟਰਬੋਚਾਰਜਡ ਇੰਜ਼ਨ ਲੱਗਿਆ ਹੈ, ਜੋ 450 ਪੀਐਸ ਦੀ ਪਾਵਰ ਦਿੰਦਾ ਹੈ। ਇਸ ‘ਚ ਪਹਿਲਾਂ ਤੋਂ ਜ਼ਿਆਦਾ 30 ਪੀਐਸ ਦੀ ਜ਼ਿਆਦਾ ਪਾਵਰ ਮਿਲੇਗੀ।
ਇਸ ਕਾਰ ਦੀ ਕੀਮਤ 1.82 ਕਰੋੜ ਰੁਪਏ ਤੇ 1.99 ਕਰੋੜ ਰੁਪਏ ਐਕਸ ਸ਼ੋਰੂਮ ਰੱਖੀ ਗਈ ਹੈ। ਇਸ ਦਾ ਮੁਕਾਬਲਾ ਜੈਗੂਆਰ ਐਫ-ਟਾਈਪ ਨਾਲ ਹੋਵੇਗਾ।
ਭਾਰਤ ‘ਚ 8ਵੀਂ ਜੈਨਰੇਸ਼ਨ ਦੀ ਪੋਰਸ਼ 911 ਲੌਂਚ ਹੋ ਗਈ ਹੈ। ਇਹ ਦੋ ਵੈਰੀਅੰਟ ਕਰੇਰਾ ਐਸ ਕੂਪੇ ਤੇ ਕਰੇਰਾ ਐਸ ਕੈਬ੍ਰਿਓਲੈਟ ‘ਚ ਉਪਲੱਬਧ ਹੈ।
- - - - - - - - - Advertisement - - - - - - - - -