ਭਾਰਤ ‘ਚ ਲੌਂਚ ਹੋਈ ਜੂਗੈਆਰ, ਕੀਮਤ ਜਾਣ ਹੋ ਜਾਓਗੇ ਹੈਰਾਨ
Jaguar XJ50‘ਚ 3.0 ਲੀਟਰ ਡੀਜ਼ਲ ਇੰਜ਼ਨ ਦਿੱਤਾ ਗਿਆ ਹੈ। ਇਹ ਇੰਜ਼ਨ 300BHP ਦਾ ਪਾਵਰ ਤੇ 700Nm ਦਾ ਪਿਕ ਟਾਰਕ ਜੈਨਰੇਟ ਲੱਗਦਾ ਹੈ। ਇਸ ਦੇ ਇੰਜ਼ਨ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
Jaguar XJ50 ਸਪੈਸ਼ਲ ਅਡੀਸ਼ਨ ਨੂੰ ਚਾਰ ਨਵੇਂ ਰੰਗਾਂ-ਫੂਜੀ ਵ੍ਹਾਈਟ, ਸੈਂਟੋਰਿਨੀ ਬਲੈਕ, ਲਾਈਰ ਬੱਲੂ ਤੇ ਰੋਸੇਲੋ ਰੈਡ ‘ਚ ਪੇਸ਼ ਕੀਤਾ ਗਿਆ ਹੈ।
ਨਾਲ ਹੀ XJ50 ‘ਚ ਕ੍ਰੋਮ ਰੈਡੀਏਟਿਡ ਗ੍ਰਿਲ ਤੇ ਸਾਈਡ-ਰਿਅਰ ਵੇਭਟਸ ‘ਚ ਸਪੈਸ਼ਲ ਬੈਂਜਿੰਗ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਇਸ ਸਪੈਸ਼ਲ ਅਡੀਸ਼ਨ ਮਾਡਲ ਦੇ ਚਾਰੋਂ ਪਾਸੇ ‘XJ50’ ਬੈਜਿੰਗ ਦਿੱਤੀ ਗਈ ਹੈ। ਇਹ ਬੈਜਿੰਗ ਸੀਟ ਹੈੱਡਰੈਸਟ ਤੇ ਸੈਂਟਰਲ ਆਰਮਰੈਸਟ ‘ਚ ਦੇਖਣ ਨੂੰ ਮਿਲ ਜਾਵੇਗੀ।
ਨਵੀਂ Jaguar XJ50 ‘ਚ ਕਈ ਤਰ੍ਹਾਂ ਦੇ ਖਾਸ ਅਪਡੇਟ ਤੇ ਫੀਚਰਸ ਦਿੱਤੇ ਗਏ ਹਨ। ਸਟੈਂਡਰਡ XJ L ਮਾਡਲ ਦੀ ਤੁਲਨਾ ‘ਚ ਕਾਰ ‘ਚ ਆਟੋਬਾਇਓਗ੍ਰਾਫੀ-ਸਟਾਈਲ ਫ੍ਰੰਟ ਤੇ ਰਿਅਰ ਬੰਪਰ, 19-ਇੰਚ ਆਈਲ ਵਹੀਲ, ਇਲਯੂਮੀਨਟੇਡ ਟ੍ਰੇਡ ਪਲੇਟ, ਬ੍ਰਾਈਟ ਮੇਟਲ ਪੈਡਲਸ ਤੇ ਐਨੋਡਾਇਜ਼ਡ ਗਿਅਰ-ਸ਼ਿਫਟ ਪੈਡਲਸ ਦਿੱਤੇ ਗਏ ਹਨ।
Jaguar XJ50 ਨੂੰ ਇਸ ਸਾਲ ਸਭ ਤੋਂ ਪਹਿਲਾਂ ਇਸੇ ਸਾਲ ਦੀ ਸ਼ੁਰੂਆਤ ‘ਚ ਬੀਜਿੰਗ ਮੋਟਰ ਸ਼ੋਅ ‘ਦ ਪੇਸ਼ ਕੀਤਾ ਗਿਆ ਸੀ।
Jaguar XJ50 ਦੀ ਲੌਚਿੰਗ ਭਾਰਤ ‘ਚ ਹੋ ਗਈ ਹੈ। ਇਸ ਪ੍ਰੀਮੀਅਮ ਕਾਰ ਦੀ ਕੀਮਤ ਕੰਪਨੀ ਨੇ 1.11 ਕਰੋੜ ਰੱਖੀ ਹੈ। Jaguar XJ50 ਇੱਕ ਸਪੈਸ਼ਲ ਅਡੀਸ਼ਨ ਮਾਡਲ ਹੈ ਜੋ ਕੰਪਨੀ ਦੇ ਭਾਰਤੀ ਫਲੈਗਸ਼ਿਪ ਮਾਡਲ ‘ਤੇ ਅਧਾਰਤ ਹੈ।