ਦਮਦਾਰ ਡੀਜ਼ਲ ਇੰਜਣ ਨਾਲ ਆਈ ਮਾਰੂਤੀ ਸੁਜ਼ੂਕੀ ਦੀ ਨਵੀਂ ਸਿਆਜ, ਕੀਮਤ 9.97 ਲੱਖ ਰੁਪਏ
ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਿਆਜ ਦੇ ਇਸ ਨਵੇਂ ਇੰਜਣ ਵਿੱਚ ਮਾਈਲਡ ਹਾਈਬ੍ਰਿਡ ਸਿਸਟਮ ਨਹੀਂ ਦਿੱਤਾ ਗਿਆ। ਹਾਲਾਂਕਿ 1.5 ਲੀਟਰ ਪੈਟਰੋਲ ਇੰਜਣ ਵਾਲੀ ਸਿਆਜ ਵਿੱਚ ਮਾਈਲਡ ਹਾਈਬ੍ਰਿਡ ਸਿਸਟਮ ਮੌਜੂਦ ਹੈ।
ਨਵਾਂ ਇੰਜਣ BS-VI ਦੇ ਅਨੁਕੂਲ ਹੈ ਪਰ ਹਾਲੇ ਇਹ BS-IV ਮਾਣਕਾਂ ਮੁਤਾਬਕ ਹੈ। ਆਉਣ ਵਾਲੇ ਸਮੇਂ ਵਿੱਚ ਇਸ ਨੂੰ BS-VI ਦੇ ਮੁਤਾਬਕ ਅਪਗ੍ਰੇਡ ਕਰ ਦਿੱਤਾ ਜਾਏਗਾ।
ਮਾਰੂਤੀ ਸਿਆਜ ਦਾ ਨਵਾਂ ਡੀਜ਼ਲ ਇੰਜਣ ਨਵੇਂ ਡਿਜ਼ਾਈਨ ਦੇ 6 ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵਾਂ ਡੀਜ਼ਲ ਇੰਜਣ 26.82 ਕਿਮੀ ਪ੍ਰਤੀ ਲੀਟਰ ਦੀ ਮਾਈਲੇਜ ਦਏਗਾ।
ਇਸ ਕਾਰ ਐਕਸ ਸ਼ੋਅਰੂਮ ਕੀਮਤ 9.97 ਤੋਂ 11.37 ਲੱਖ ਰੁਪਏ ਵਿਚਾਲੇ ਹੈ। ਨਵਾਂ ਡੀਜ਼ਲ ਇੰਜਣ ਤਿੰਨ ਵਰਸ਼ਨਾਂ (Delta, Zeta ਤੇ Alpha) ਵਿੱਚ ਉਪਲੱਬਧ ਹੈ। ਮਾਰੂਤੀ ਸਿਆਜ ਦਾ ਨਵਾਂ ਡੀਜ਼ਲ ਇੰਜਣ 4000rpm ਦੀ ਪਾਵਰ ਤੇ 1,500-2,500rpm 'ਤੇ 225Nm ਪੀਕ ਟਾਰਕ ਜਨਰੇਟ ਕਰਦਾ ਹੈ।
ਇਹ ਨਵਾਂ ਡੀਜ਼ਲ ਇੰਜਣ ਪੁਰਾਣੇ 1.3 ਲੀਟਰ ਵਾਲੇ ਡੀਜ਼ਲ ਇੰਜਣ ਤੋਂ ਜ਼ਿਆਦਾ ਤਾਕਤਵਰ ਹੈ। ਇਹ ਇਜਣ ਕੰਪਨੀ ਨੇ ਇਨ ਹਾਊਸ ਬਣਾਇਆ ਹੈ ਜਦਕਿ 1.3 ਲੀਟਰ ਵਾਲਾ ਡੀਜ਼ਲ ਇੰਜਣ ਫਿਏਟ ਤੋਂ ਲਿਆ ਜਾਂਦਾ ਸੀ।
ਨਵੀਂ ਦਿੱਲ਼ੀ: Maruti Suzuki ਨੇ ਆਪਣੀ ਨਵੀਂ Maruti Ciaz ਲਾਂਚ ਕਰ ਦਿੱਤੀ ਹੈ। ਲੰਮੇ ਸਮੇਂ ਤੋਂ ਇਸ ਦੀ ਉਡੀਕ ਕੀਤੀ ਜਾ ਰਹੀ ਸੀ। ਇਹ 1.5 ਲੀਡਰ ਦੇ ਡੀਜ਼ਲ ਇੰਜਣ ਨਾਲ ਲੈਸ ਹੈ।