ਬਦਲ ਜਾਵੇਗਾ BCCI ਦਾ ਨਾਮ ?
1928 'ਚ ਬਣੀ ਇਹ ਐਸੋਸੀਏਸ਼ਨ ਕਈ ਵਾਰ ਵਿਵਾਦਾਂ 'ਚ ਘਿਰੀ ਰਹੀ ਹੈ ਅਤੇ ਬੋਰਡ ਦੇ ਪ੍ਰਧਾਨ ਦੇ ਇਸ ਮੂਵ ਤੋਂ ਲਗਦਾ ਹੈ ਕਿ ਉਹ ਬੋਰਡ ਦੀ ਛਵੀ ਸੁਧਾਰਨਾ ਚਾਹੁੰਦੇ ਹਨ।
BCCI ਪ੍ਰਧਾਨ ਨੇ ਕਿਹਾ ਕਿ ਉਹ ਕੰਟਰੋਲ ਸ਼ਬਦ ਨੂੰ ਹਟਾ ਦੇਣਾ ਚਾਹੁੰਦੇ ਹਨ। ਇਸਦੀ ਜਗ੍ਹਾ 'ਤੇ ਬੋਰਡ ਦਾ ਨਵਾਂ ਪ੍ਰਧਾਨ ਫੈਨਸ, ਖਿਡਾਰੀ, ਕੋਚ ਅਤੇ ਖੇਡ ਨਾਲ ਜੁੜੇ ਬਾਕੀ ਲੋਕਾਂ ਲਈ ਕੇਅਰ ਸ਼ਬਦ ਨਾਮ ਨਾਲ ਜੋੜਨਾ ਚਾਹੁੰਦੇ ਹਨ।
ਵਿਸ਼ਵ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਆਪਣਾ ਨਾਮ ਬਦਲ ਸਕਦਾ ਹੈ। BCCI ਯਾਨੀ ਕਿ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ ਇੱਕ ਨਵੇਂ ਨਾਮ ਨਾਲ ਦਰਸ਼ਕਾਂ ਸਾਹਮਣੇ ਆ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸਦਾ ਫੈਸਲਾ ਵੀ ਦਰਸ਼ਕਾਂ ਨੂੰ ਹੀ ਸੌਂਪਿਆ ਜਾ ਸਕਦਾ ਹੈ। ਨਵੇਂ ਨਾਮ ਨੂੰ ਖੁਦ ਫੈਨਸ BCCI ਦੀ ਵੈਬਸਾਈਟ 'ਤੇ ਪੋਲ ਜਰੀਏ ਚੁਣਨਗੇ।
ਇੱਕ ਅੰਗਰੇਜੀ ਅਖਬਾਰ ਦੀ ਖਬਰ ਅਨੁਸਾਰ ਅਨੁਰਾਗ ਠਾਕੁਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਨਾਮ ਬਦਲਣ ਦਾ ਆਈਡਿਆ ਸਾਂਝਾ ਕੀਤਾ ਹੈ ਅਤੇ ਇਸਤੇ ਜਲਦੀ ਹੀ ਫੈਸਲਾ ਲਿਆ ਜਾਵੇਗਾ।
ਅਨੁਰਾਗ ਠਾਕੁਰ ਨੂੰ ਲਗਦਾ ਹੈ ਕਿ ਕੰਟਰੋਲ ਦੀ ਜਗ੍ਹਾ 'ਤੇ ਕੇਅਰ ਸ਼ਬਦ ਵਰਤਿਆ ਜਾਣਾ ਚਾਹੀਦਾ ਹੈ।
ਖਬਰਾਂ ਹਨ ਕਿ ਇਸ ਆਈਡਿਆ ਨੂੰ ਕਈ ਮੈਂਬਰਸ ਨੇ ਚੰਗਾ ਦੱਸਿਆ ਹੈ।