ਨਵੀਂ ਸੈਂਟਰੋ ਨੇ ਲੌਂਚ ਤੋਂ ਪਹਿਲਾਂ ਹੀ ਪਾਈਆਂ ਧਮਾਲਾਂ
ਸੈਂਟਰੋ ਦੇ ਹੇਠਲੇ ਮਾਡਲ ਦੀ ਕੀਮਤ 3.7 ਲੱਖ ਰੁਪਏ ਹੈ। ਉੱਥੇ ਹੀ ਸਭ ਤੋਂ ਉੱਚ ਮਾਡਲ ਨੂੰ ਛੇ ਕੁ ਲੱਖ ਰੁਪਿਆਂ ਵਿੱਚ ਖਰੀਦਿਆ ਜਾ ਸਕੇਗਾ।
ਹਿਊਂਡਈ ਦੀ ਸੈਂਟਰੋ ਨੂੰ ਪਹਿਲੀ ਵਾਰ 23 ਸਤੰਬਰ, 1998 ਨੂੰ ਲੌਂਚ ਕੀਤਾ ਗਿਆ ਸੀ।
ਹਿਊਂਡਈ ਮੁਤਾਬਕ ਨਵੀਂ ਸੈਂਟਰੋ 20 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਦੇਵੇਗੀ। ਪੈਟਰੋਲ ਦੇ ਨਾਲ-ਨਾਲ ਸੀਐਨਜੀ ਨਾਲ ਇਹ 30 ਕਿਲੋਮੀਟਰ ਪ੍ਰਤੀ ਕਿੱਲੋਗ੍ਰਾਮ ਦੇ ਹਿਸਾਬ ਨਾਲ ਦੌੜੇਗੀ।
ਭਾਰਤੀ ਗਾਹਕ 10 ਅਕਤੂਬਰ ਯਾਨੀ ਅੱਜ ਤੋਂ ਇਸ ਦੀ ਬੁਕਿੰਗ ਕਰ ਪਾਉਣਗੇ ਤੇ ਪਹਿਲਾਂ 50,000 ਗਾਹਕਾਂ ਨੂੰ 11,000 ਦੀ ਪੇਸ਼ਗੀ 'ਤੇ ਹੀ ਇਹ ਕਾਰ ਮਿਲ ਜਾਵੇਗੀ।
ਸੈਂਟਰੋ ਦੇ ਅਗਲੇ ਦੇ ਪਿਛਲੇ ਹਿੱਸੇ ਦੀਆਂ ਟੋਟਿਆਂ ਵਿੱਚ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਭਾਰਤ ਵਿੱਚ ਇਹ 23 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ।
ਦੱਖਣੀ ਕੋਰੀਆਈ ਕੰਪਨੀ ਹਿਊਂਡਈ ਆਪਣੀ ਬੇਹੱਦ ਮਕਬੂਲ ਹੋਈ ਕਾਰ ਸੈਂਟਰੋ ਨੂੰ ਨਵੇਂ ਰੂਪ ਵਿੱਚ ਮੁੜ ਤੋਂ ਭਾਰਤ ਵਿੱਚ ਲਿਆਉਣ ਜਾ ਰਹੀ ਹੈ। ਸੈਂਟਰੋ ਦਾ ਇਹ ਨਵੀਂ ਏਐਚ 2 ਹੈਚਬੈਕ ਵੇਰੀਅੰਟ ਕਈ ਰੰਗਾਂ ਵਿੱਚ ਉਪਲਬਧ ਹੋਵੇਗਾ।