ਚਲਾਨ ਹੋਣ 'ਤੇ ਪੰਜਾਬ 'ਚ ਹੁਣ ਇੰਨਾ ਲੱਗੇਗਾ ਜ਼ੁਰਮਾਨਾ
ਗੱਡੀ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰਨਾ ਸਭ ਤੋਂ ਮਹਿੰਗਾ ਪੈ ਸਕਦਾ ਹੈ। ਐਮਰਜੈਂਸੀ ਦੌਰਾਨ ਜੇਕਰ ਫਾਇਰ ਟੈਂਡਰ ਨੂੰ ਸੜਕ 'ਤੇ ਰਸਤਾ ਨਹੀਂ ਦਿੱਤਾ ਤਾਂ ਉਸ ਚਲਾਨ ਦਾ ਜੁਰਮਾਨਾ ਵੀ ਵੱਡਾ ਰੱਖਿਆ ਗਿਆ ਹੈ।
Download ABP Live App and Watch All Latest Videos
View In Appਇਸ ਦੇ ਨਾਲ ਹੀ ਕੁਝ ਜੁਰਮਾਨਿਆਂ ਵਿੱਚ ਸਾਧਨ ਚਲਾਉਣ ਵਾਲੇ ਵਿਅਕਤੀ ਦਾ ਲਾਈਸੈਂਸ ਵੀ ਤਿੰਨ ਮਹੀਨੇ ਲਈ ਡਿਸਕੁਆਲੀਫਾਈ ਕਰ ਦਿੱਤਾ ਜਾਏਗਾ। ਨਵੇਂ ਮੋਟਰ ਵਹੀਕਲ ਐਕਟ ਮੁਤਾਬਕ ਟ੍ਰੈਫਿਕ ਦੀ ਉਲੰਘਣਾ ਦਾ ਚਲਾਨ ਘੱਟੋ ਘੱਟ ਇੱਕ ਏਐਸਆਈ ਰੈਂਕ ਦਾ ਅਫ਼ਸਰ ਹੀ ਕਰ ਸਕਦਾ ਹੈ।
ਜੇਕਰ ਟ੍ਰੈਫਿਕ ਉਲੰਘਣਾ ਦਾ ਚਲਾਨ ਪਹਿਲੀ ਵਾਰ ਹੁੰਦਾ ਹੈ ਤਾਂ ਉਸ ਦਾ ਜੁਰਮਾਨਾ ਘੱਟ ਰਹੇਗਾ, ਪਰ ਉਹੀ ਜੇ ਟ੍ਰੈਫਿਕ ਦੀ ਉਲੰਘਣਾ ਨੂੰ ਬਾਰ-ਬਾਰ ਕੀਤਾ ਜਾਏਗਾ ਤਾਂ ਉਸ ਦਾ ਜੁਰਮਾਨਾ ਦੁੱਗਣਾ ਜਾਂ ਡੇਢ ਗੁਣਾ ਹੋ ਜਾਏਗਾ।
ਪੰਜਾਬ ਸਰਕਾਰ ਵੱਲ਼ੋਂ ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਦੇ ਚਲਾਨ ਦੇ ਜੁਰਮਾਨੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ।
ਜਿੱਥੇ ਕੇਂਦਰ ਸਰਕਾਰ ਨੇ ਮੋਟੇ ਜ਼ੁਰਮਾਨੇ ਲਾਏ ਹਨ, ਉੱਥੇ ਪੰਜਾਬ ਸਰਕਾਰ ਨੇ ਕੁਝ ਰਾਹਤ ਦਿੱਤੀ ਹੈ।
ਆਖਰ ਪੰਜਾਬ ਸਰਕਾਰ ਵੱਲੋਂ ਨਵੇਂ ਮੋਟਰ ਵਹੀਕਲ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਕਾਨੂੰਨ ਨੂੰ ਇੰਨ-ਬਿੰਨ ਲਾਗੂ ਨਹੀਂ ਕੀਤਾ। ਜਾਣੋ ਹੁਣ ਕਿੰਨਾ ਲੱਗੇਗਾ ਜ਼ੁਰਮਾਨ।
- - - - - - - - - Advertisement - - - - - - - - -