✕
  • ਹੋਮ

ਸੁਖਬੀਰ ਦੀ ਅਸਲੀ ਪਾਣੀ ਵਾਲੀ ਬੱਸ ਹੁਣ ਪਹੁੰਚੀ ਹਰੀਕੇ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  18 Feb 2017 08:03 PM (IST)
1

ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣਾ ਵਾਧਾ ਪੂਰਾ ਕਰਦਿਆਂ ਚੋਣਾਂ ‘ਚ ਲਾਹਾ ਲੈਣ ਲਈ ਪਹਿਲੀ ਪੀਲੀ ਬੱਸ ਮੰਗਵਾਈ ਸੀ। ਪਰ ਉਹ ਸਿਰਫ ਉਦਘਾਟਨ ਲਈ ਹੀ ਹਰੀਕੇ ਝੀਲ ‘ਚ ਉੱਤਰੀ ਤੇ ਉਸ ਤੋਂ ਬਾਅਦ ਗੈਰਾਜ ਦੀ ਸ਼ਾਨ ਬਣ ਕੇ ਹੀ ਰਹਿ ਗਈ ਸੀ। ਵਿਰੋਧੀਆਂ ਨੇ ਸੋਸ਼ਲ ਮੀਡੀਆ ‘ਤੇ ਇਸ ਬੱਸ ਦੇ ਡਿਜ਼ਾਈਨ ਬਾਰੇ ਟਿੱਪਣੀ ਕਰਦਿਆਂ ਘੜੁੱਕਾ ਤੱਕ ਦੱਸਿਆ ਸੀ।

2

ਪਰ ਸਵਾਲ ਇਹ ਹੈ ਕਿ ਬੇਸ਼ੱਕ ਇਸ ਨਵੀਂ ਬੱਸ ਦੀ ਰੂਪ ਰੇਖਾ ਕਾਫੀ ਸੁੰਦਰ ਹੈ, ਪਰ ਕੀ ਇਹ ਬੱਸ ਹਰੀਕੇ ਝੀਲ ‘ਚ ਚੱਲੇਗੀ ? ਕਿਉਂਕਿ ਪੀਲੀ ਬੱਸ ਦੇ ਨਾਂ ਚੱਲਣ ਦਾ ਕਾਰਨ ਝੀਲ ‘ਚ ਪਾਣੀ ਦਾ ਪੱਧਰ ਪੂਰਾ ਨਾ ਹੋਣਾ ਦੱਸਿਆ ਗਿਆ ਸੀ। ਜੇਕਰ ਪਾਣੀ ਘੱਟ ਹੋਣ ਕਾਰਨ ਪੀਲੀ ਬੱਸ ਨਹੀਂ ਚੱਲੀ ਸੀ ਤਾਂ ਕੀ ਘੱਟ ਪਾਣੀ ‘ਚ ਇਹ ਨਵੀਂ ਬੱਸ ਚੱਲ ਸਕੇਗੀ ? ਇਸ ਦਾ ਜਵਾਬ ਸੈਰ ਸਪਾਟਾ ਵਿਭਾਗ ਤੇ ਸਰਕਾਰ ਨੇ ਦੇਣਾ ਹੈ। ਕਿਉਂਕਿ ਜੇਕਰ ਝੀਲ ‘ਚ ਪਾਣੀ ਦਾ ਪੱਧਰ ਵਧਾਇਆ ਜਾਂਦਾ ਹੈ ਤਾਂ ਉਸ ਦੇ ਚੱਲਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਹਨ।

3

ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸੁਪਨਿਆਂ ਵਾਲੀ ਬੱਸ ਬਦਲ ਗਈ ਹੈ। ਹੁਣ ਪੁਰਾਣੀ ਪੀਲੀ ਬੱਸ ਦੀ ਥਾਂ ਨਵੀਂ ਨੀਲੇ ਰੰਗ ਦੀ ਬੱਸ ਹਰੀਕੇ ਝੀਲ ‘ਚ ਚੱਲੇਗੀ। ਨਵੀਂ ਬੱਸ ਹਰੀਕੇ ਪਹੁੰਚ ਚੁੱਕੀ ਹੈ। ਇੱਥੇ ਪਹੁੰਚੀ ਨਵੀਂ ਬੱਸ ਦੇਖਣ ਨੂੰ ਕਾਫੀ ਖੂਬਸੁਰਤ ਵੀ ਲੱਗ ਰਹੀ ਹੈ। ਹਾਲਾਂਕਿ ਇਸ ਬੱਸ ਦੇ ਚੱਲਣ ਲਈ ਅਜੇ ਕਰੀਬ 15 ਦਿਨ ਹੋਰ ਇੰਤਜ਼ਾਰ ਕਰਨਾ ਪਏਗਾ।

4

5

ਹਰੀਕੇ ਪਹੁੰਚੀ ਨਵੀਂ ਨੀਲੇ ਰੰਗ ਦੀ ਜਲ ਬੱਸ ਦੇਖਣ ਨੂੰ ਕਾਫੀ ਅਕਰਸ਼ਿਤ ਲੱਗ ਰਹੀ ਹੈ। ਇਸ ਨੂੰ ਦੇਖ ਪਹਿਲੀ ਨਜਰੇ ਹੀ ਕੋਈ ਵਿਦੇਸ਼ੀ ਬੱਸ ਜਾਪ ਰਹੀ ਹੈ। ਅਧਿਕਾਰੀਆਂ ਮੁਤਾਬਕ ਪਹਿਲਾਂ ਚਲਾਈ ਗਈ ਪੀਲੀ ਬੱਸ ਸਿਰਫ ਟਰੈਲ ਲਈ ਹੀ ਸੀ, ਅਸਲ ਬੱਸ ਹੁਣ ਪਹੁੰਚੀ ਹੈ।

  • ਹੋਮ
  • Photos
  • ਖ਼ਬਰਾਂ
  • ਸੁਖਬੀਰ ਦੀ ਅਸਲੀ ਪਾਣੀ ਵਾਲੀ ਬੱਸ ਹੁਣ ਪਹੁੰਚੀ ਹਰੀਕੇ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.