ਸ਼ਾਨੋ ਸ਼ੌਕਤ ਨਾਲ ਸੰਪੰਨ ਹੋਏ ਪ੍ਰਕਾਸ਼ ਪੁਰਬ ਸਮਾਗਮ , ਕੱਢਿਆ ਗਿਆ ਮੁਹੱਲਾ
ਏਬੀਪੀ ਸਾਂਝਾ | 06 Jan 2017 06:26 PM (IST)

1
2
3
4
5
6
ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਸ਼ਿਰਕਤ ਕੀਤੀ। ਕਈ ਦਿਨਾਂ ਤੋਂ ਵੱਖੋ ਵੱਖੋ ਰੰਗ ਸਿਰਜਦੇ ਹੋਏ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਸਮਾਗਮ ਰਸਮੀਂ ਤੌਰ ਤੇ ਅੱਜ ਭਾਵੇਂ ਸੰਪੰਨ ਹੋ ਗਏ ਹਨ ਪਰ ਪਟਨਾ ਸ਼ਹਿਰ ਅੰਦਰ ਸੰਗਤ ਦੀ ਰੌਣਕ ਜਿਉਂ ਦੀ ਤਿਉਂ ਬਰਕਰਾਰ ਹੈ।
7
ਸ਼ਹਿਰ ਪਟਨਾ ਸਾਹਿਬ ਦੀਆਂ ਸੜਕਾਂ ਤੇ ਰੰਗ ਬਿਖੇਰਦਾ ਅਤੇ ਜੰਗ ਦਾ ਮੈਦਾਨ ਸਿਰਜਦਾ ਇਹ ਵਿਸ਼ਾਲ ਇਕੱਠ ਸਾਰੀ ਸੰਗਤ ਦੀ ਖਿੱਚ ਦਾ ਕੇਂਦਰ ਸੀ। ਸੰਗਤ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ। ਵੱਖ ਵੱਖ ਰਸਤਿਆਂ ਤੋਂ ਹੁੰਦਾ ਹੋਇਆ ਮਹੱਲਾ ਗਾਂਧੀ ਮੈਦਾਨ ਪਹੁੰਚਿਆ।
8
ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਆਖਰੀ ਦਿਨ ਅੱਜ ਵਿਸ਼ਾਲ ਨਗਰ ਕੀਰਤਨ ਤੇ ਮੁਹੱਲਾ ਕੱਢਿਆ ਗਿਆ। ਨੀਲੇ ਬਾਣਿਆਂ ਵਿੱਚ ਸਜੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੋੜਿਆਂ ਅਤੇ ਹਾਥੀਆਂ ਤੇ ਸਵਾਰ ਹੋ ਕੇ ਗੁਰਦੁਆਰਾ ਗੁਰੂ ਕਾ ਬਾਗ ਤੋਂ ਗਾਂਧੀ ਮੈਦਾਨ ਤੱਕ ਮਾਰਚ ਕੀਤਾ ਗਿਆ।