ਗੁਰਪੁਰਬ ਮੌਕੇ ਮੁਕਤਸਰ ਵਿੱਚ ਸ਼ਹੀਦਾਂ ਦੇ ਨਾਂ ਤੇ ਨਵੇਂ ਚੌਂਕ ਦਾ ਉਦਘਾਟਨ
ਏਬੀਪੀ ਸਾਂਝਾ | 07 Jan 2017 01:14 PM (IST)
1
2
3
4
5
ਸ਼ਹਿਰ ਦੇ ਐਨ ਵਿਚਕਾਰ ਸੰਗਤ ਦੀ ਸਹੂਲਤ ਲਈ ਸਥਾਪਿਤ ਕੀਤੇ ਭਾਈ ਮਹਾਂ ਸਿੰਘ ਚੌਂਕ ਦੇ ਉਦਘਾਟਨੀ ਸਮਾਗਮ ਵਿੱਚ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਜੀ ਵਡਾਲਾ, ਬਾਬਾ ਬਲਦੇਵ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਵਿਸ਼ੇਸ਼ ਸੱਦੇ 'ਤੇ ਪਹੁੰਚੇ ਹੋਏ ਸਨ।
6
ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਮੌਜੂਦਗੀ ਦਰਮਿਆਨ ਢਾਡੀ ਵਾਰਾਂ ਤੇ ਜੈਕਾਰਿਆਂ ਦੀ ਗੂੰਜ ਵਿੱਚ ਭਾਈ ਮਹਾਂ ਸਿੰਘ ਚੌਂਕ ਸ਼ਹਿਰਵਾਸੀਆਂ ਨੂੰ ਅਰਪਣ ਕਰ ਦਿੱਤਾ ਗਿਆ। ਇਹ ਉਪਰਾਲਾ ਸੰਗਤ ਦੇ ਸਹਿਯੋਗ ਨਾਲ ਮੁਕਸਤਰ ਦੀ ਇੱਕ ਸਰਗਰਮ ਜਥੇਬੰਦੀ ਸਿੱਖ ਵਿਰਸਾ ਕੌਂਸਲ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ।
7
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਵਿਖੇ ਇੱਕ ਨਵੇਂ ਚੌਂਕ ਦਾ ਉਦਘਾਟਨ ਕੀਤਾ ਗਿਆ। ਇਸ ਚੌਂਕ ਦਾ ਨਾਂ ਮੁਕਤਸਰ ਦੀ ਜੰਗ ਦੇ ਸ਼ਹੀਦ ਭਾਈ ਮਹਾਂ ਸਿੰਘ ਦੇ ਨਾਂ ਤੇ 'ਸ਼ਹੀਦ ਭਾਈ ਮਹਾਂ ਸਿੰਘ ਚੌਂਕ' ਰੱਖਿਆ ਗਿਆ ਹੈ।