✕
  • ਹੋਮ

ਦੀਵਾਲੀ ਮੌਕੇ ਬੱਚਿਆਂ ਦਾ ਲੋਕਾਂ ਨੂੰ ਸੁਨੇਹਾ...

ਏਬੀਪੀ ਸਾਂਝਾ   |  19 Oct 2017 11:05 AM (IST)
ਦੀਵਾਲੀ ਮੌਕੇ ਬੱਚਿਆਂ ਦਾ ਲੋਕਾਂ ਨੂੰ ਸੁਨੇਹਾ...
1

ਸਿੱਖ ਵਿਰਸਾ ਕੌਂਸਲ ਵੱਲੋਂ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ।

2

ਜ਼ਿਕਰਯੋਗ ਹੈ ਕਿ ਪਹਿਲਾਂ ਈਦ ਦੇ ਤਿਉਹਾਰ ਦੇ ਸਮੇਂ ਅਤੇ ਫਿਰ ਦੁਸਹਿਰੇ ਦੇ ਸਮੇਂ ਵੀ ਸਿੱਖ ਵਿਰਸਾ ਕੌਂਸਲ ਨੇ ਸ਼ਹਿਰ ਭਰ ਵਿੱਚ ਬੂਟੇ ਲਗਾਉਣ ਅਤੇ ਬੂਟੇ ਵੰਡਣ ਦੀ ਰਸਮ ਕੀਤੀ ਸੀ।

3

ਸਿੱਖ ਵਿਰਸਾ ਕੌਂਸਲ ਦੇ ਸੇਵਾਦਾਰ ਜਸਵੀਰ ਸਿੰਘ ਨੇ ਕਿਹਾ ਕੇ ਉਹ ਆਪਣਾ ਸਾਫ਼ ਸਫ਼ਾਈ ਦਾ ਮਿਸ਼ਨ ਲਗਾਤਾਰ ਜਾਰੀ ਰੱਖ ਰਹੇ ਹਨ ਅਤੇ ਇਸੇ ਪ੍ਰਕਾਰ ਜਾਰੀ ਰੱਖਣਗੇ।

4

ਇਸ ਦੀਵਾਲੀ ਪਟਾਕੇ ਨਹੀਂ ਆਪਣਾ ਹੰਕਾਰ ਸਾੜੋ ਆਦਿ ਨਾਲ ਲੋਕਾਂ ਨੂੰ ਜਾਗਰੂਕ ਕੀਤਾ।

5

ਇਸ ਵਾਤਾਵਰਨ ਸੰਭਾਲ ਮਾਰਚ ਦੌਰਾਨ ਬੱਚਿਆਂ ਨੇ ਲੋਕਾਂ ਨੂੰ ਆਪਣੇ ਸਲੋਗਨ ਜਿਵੇਂ ਕਿ ਦੀਵਾਲੀ ਸ਼ੋਰ ਦਾ ਨਹੀਂ ਰੌਸ਼ਨੀਆਂ ਦਾ ਤਿਉਹਾਰ ਹੈ, ਪਟਾਕੇ ਚਲਾ ਕੇ ਵਾਤਾਵਰਨ ਗੰਦਾ ਨਾ ਕਰੋ।

6

ਗੁਰਦਵਾਰਾ ਟੁੱਟੀ ਗੰਢੀ ਸਾਹਿਬ ਵਿਖੇ ਇਕੱਤਰ ਹੋਣ ਦੇ ਬਾਅਦ ਸ਼ੁਰੂ ਹੋਏ ਇਸ ਮਾਰਚ ਨੇ ਸ਼ਹਿਰ ਦੇ ਮੇਨ ਬਜ਼ਾਰਾਂ ਵਿਚ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਦਾ ਸੰਦੇਸ਼ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਹਾਲ ਵਿਚ ਜਾ ਕੇ ਸਮਾਪਤੀ ਕੀਤੀ।

7

ਇਸ ਮਾਰਚ ਦੇ ਨਾਲ ਸਿੱਖ ਵਿਰਸਾ ਕੌਂਸਲ ਨੇ ਹਰ ਮੁੱਖ ਤਿਉਹਾਰ ਦੇ ਸਮੇਂ ਵਾਤਾਵਰਨ ਬਚਾਉਣ ਲਈ ਕੀਤੇ ਜਾ ਰਹੇ ਆਪਣੇ ਉਪਰਾਲੇ ਦੀ ਪਿਰਤ ਨੂੰ ਜਾਰੀ ਰੱਖਿਆ ਹੈ।

8

ਸ੍ਰੀ ਮੁਕਤਸਰ ਸਾਹਿਬ ਦੀ ਸਮਾਜ ਸੇਵੀ ਸੰਸਥਾ ਸਿੱਖ ਵਿਰਸਾ ਕੌਂਸਲ ਵੱਲੋਂ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸ਼ਹਿਰ ਦੇ ਵਿੱਚ ਸਕੂਲੀ ਬੱਚਿਆਂ ਦੀ ਮਦਦ ਨਾਲ ਵਾਤਾਵਰਨ ਸੰਭਾਲ ਮਾਰਚ ਕੱਢ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਦੀਵਾਲੀ ਮੌਕੇ ਬੱਚਿਆਂ ਦਾ ਲੋਕਾਂ ਨੂੰ ਸੁਨੇਹਾ...
About us | Advertisement| Privacy policy
© Copyright@2026.ABP Network Private Limited. All rights reserved.