ਬੈਂਕ ਮੁਲਾਜ਼ਮ ਕਰਜ਼ ਵਸੂਲੀ ਲਈ ਅਕਾਲੀ ਬੀਬੀ ਦੇ ਘਰ ਮੁਹਰੇ ਡਟੇ
ਏਬੀਪੀ ਸਾਂਝਾ | 04 Jan 2018 01:04 PM (IST)

1
ਇਸ ਸਬੰਧੀ ਹਿੰਦ ਮੋਟਰਜ਼ ਦੀ ਮਾਲਕਣ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਬੈਂਕ ਦਾ ਕਰਜ਼ਾ ਹਰ ਹਾਲਤ ਵਿੱਚ ਅਦਾ ਕੀਤਾ ਜਾਵੇਗਾ।
2
ਇਸ ਲਈ ਮਜਬੂਰੀ ਵੱਸ ਉਨ੍ਹਾਂ ਨੂੰ ਅਸਰ ਰਸੂਖ਼ ਵਾਲੇ ਲੋਕਾਂ ਦੇ ਘਰਾਂ ਅੱਗੇ ਧਰਨਾ ਦੇਣਾ ਪੈ ਰਿਹਾ ਹੈ।
3
ਬੈਂਕ ਮੈਨੇਜਰ ਨੇ ਇਹ ਵੀ ਦੱਸਿਆ ਕਿ ਧਰਨਾ ਲਾਉਣ ਨਾਲ ਹਾਂ-ਪੱਖੀ ਅਸਰ ਮਿਲ ਰਿਹਾ ਹੈ।
4
ਉਨ੍ਹਾਂ ਨੇ ਦੱਸਿਆ ਕਿ ਇਹ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਹੀ ਧਰਨੇ ਦਿੱਤੇ ਜਾ ਰਹੇ ਹਨ।
5
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਦੇ ਰਸੂਖਵਾਨ ਪਾਰਟੀਆਂ ਵੱਲ ਇੱਕ ਕਰੋੜ 88 ਲੱਖ ਦਾ ਕਰਜ਼ ਬਕਾਇਆ ਹੈ।
6
ਇਸ ਕੜੀ ਵਜੋਂ ਬੈਂਕ ਮੁਲਾਜ਼ਮਾਂ ਨੇ ਬਰਨਾਲਾ ਦੀ ਹਿੰਦ ਮੋਟਰਜ਼ ਦੀ ਮਾਲਕਣ ਤੇ ਅਕਾਲੀ ਦਲ ਦੀ ਆਗੂ ਬੀਬੀ ਰਜਿੰਦਰ ਕੌਰ ਦੇ ਘਰ ਅੱਗ ਧਰਨਾ ਦਿੱਤਾ।
7
ਬਰਨਾਲਾ: ਪੰਜਾਬ ਦੇ ਸਹਿਕਾਰੀ ਬੈਂਕ ਨੇ ਹੁਣ ਆਪਣੀ ਕਰਜ਼ਾ ਵਸੂਲੀ ਲਈ ਧਰਨੇ ਦੀ ਨੀਤੀ ਅਪਣਾ ਲਈ ਹੈ।