ਹਾਨਰ ਵਿਊ 10 ਸੇਲ ਲਈ ਉਪਲੱਬਧ, ਜਾਣੋ ਕੀਮਤ ਤੇ ਖਾਸੀਅਤ

ਸਮਾਰਟਫੋਨ 'ਚ ਇਕ 3750 ਐੱਮ. ਏ. ਐੱਚ. ਦੀ ਬੈਟਰੀ ਹੈ, ਜਿਸ ਦੇ 3ਜੀ 'ਤੇ 23 ਘੰਟੇ ਤੱਕ ਦਾ ਟਾਕ ਟਾਈਮ ਅਤੇ 22 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਫੋਨ ਐੱਮ. ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ।
ਸੈਂਸਰ ਦੀ ਗੱਲ ਕਰੀਏ ਤਾਂ ਫੋਨ 'ਚ ਐਕਸੀਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਡਿਜੀਟਲ ਕੰਪਾਸ, ਜਾਇਰੋਸਕੋਪ ਅਤੇ ਇਕ ਪ੍ਰਾਕਿਸਮਿਟੀ ਸੈਂਸਰ ਦਿੱਤਾ ਗਿਆ ਹੈ।
ਕਨੈਕਟੀਵਿਟੀ ਲਈ ਇਸ 'ਚ 4ਜੀ. ਵੀ. ਓ. ਐੱਲ. ਟੀ. ਈ., ਡਿਊਲ ਬੈਂਡ ਵਾਈ-ਫਾਈ 80211 ਏ. ਸੀ., ਬਲੂਟੁੱਥ 4.2, ਇਨਫਾਰੈੱਡ, ਜੀ. ਪੀ. ਐੱਸ./ਏ-ਜੀ. ਪੀ. ਐੱਸ, ਯੂ. ਐੱਸ. ਬੀ. ਟਾਈਪ-ਸੀ ਅਤੇ ਇਕ 3.5 ਐੱਮ. ਐੱਮ. ਹੈੱਡਫੋਨ ਜੈਕ ਦਿੱਤਾ ਗਿਆ ਹੈ।
ਇਸ ਫੋਨ ਦਾ ਹੋਮ ਬਟਨ ਇਕ ਫਿੰਗਰਪ੍ਰਿੰਟ ਸੈਂਸਰ ਦੇ ਤੌਰ 'ਤੇ ਵੀ ਕੰਮ ਕਰੇਗਾ। ਫੋਨ ਦਾ ਡਾਈਮੈਂਸ਼ਨ 157x74.98x6.97 ਮਿਲੀਮੀਟਰ ਅਤੇ ਵਜ਼ਨ 172 ਗ੍ਰਾਮ ਹੈ।
ਸਮਾਰਟਫੋਨ ਦੇ ਗਲੋਬਲ ਵੇਰੀਐਂਟ ਹਾਨਰ ਵਿਊ 10 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਹੈਂਡਸੈੱਟ ਭਾਰਤੀ ਮਾਰਕੀਟ 'ਚ 29,999 ਰੁਪਏ 'ਚ ਮਿਲੇਗਾ। ਇਹ ਆਨਲਾਈਨ ਵੈੱਬਸਾਈਡ ਅਮੇਜ਼ਾਨ ਇੰਡੀਆ 'ਤੇ ਮਿਲ ਰਿਹਾ ਹੈ।
ਹਾਨਰ ਵੀ10 'ਚ ਅਪਰਚਰ ਐੱਫ/2.0 ਨਾਲ ਇਕ 13 ਮੈਗਾਪਿਕਸਲ ਸੈਂਸਰ ਹੈ। ਫੋਨ ਹਾਈਬ੍ਰਿਡ ਡਿਊਲ ਸਿਮ ਸਪੋਰਟ ਕਰਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 8.0 ਅਧਾਰਿਤ ਈ. ਐੱਮ. ਈ. ਯੂ. ਆਈ. 8.0 'ਤੇ ਚੱਲਦਾ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ ਰਿਅਰ 'ਤੇ ਇਕ ਡਿਊਲ ਕੈਮਰਾ ਸੈੱਚਅਪ ਹੈ, ਜੋ 16 ਮੈਗਾਪਿਕਸਲ, 20 ਮੈਗਾਪਿਕਸਲ ਮੋਨੋਕ੍ਰੋਮ ਸੈਂਸਰ ਨਾਲ ਲੈਸ ਹੈ। ਇਹ ਸੈਂਸਰ ਅਪਰਚਰ ਐੱਫ/1.8, ਪੀ. ਡੀ. ਏ. ਐੱਫ. ਅਤੇ ਡਿਊਲ-ਐੱਲ. ਈ. ਡੀ. ਫਲੈਸ਼ ਨਾਲ ਆਉਂਦੇ ਹਨ।
ਗ੍ਰਾਫਿਕਸ ਲਈ ਮਾਲੀ ਜੀ72 ਐੱਮ. ਪੀ. 12 ਜੀ. ਪੀ. ਯੂ. ਹੈ। ਅੰਤਰਰਾਸ਼ਟਰੀ ਮਾਰਕੀਟ 'ਚ ਸਟੋਰੇਜ ਅਤੇ ਰੈਮ ਦੇ ਅਧਾਰ 'ਤੇ ਫੋਨ ਤਿੰਨ ਵੇਰੀਐਂਟ ਹੈ। ਸਟੋਰੇਜ ਨੂੰ 256 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀਂ ਵਧਾਇਆ ਜਾ ਸਕਣਾ ਸੰਭਵ ਹੈ।
ਇਸ ਸਮਾਰਟਫੋਨ 'ਚ 5.99 ਇੰਚ (1080x2160) ਦੀ ਫੁੱਲ ਐੱਚ. ਡੀ+ ਆਈ. ਪੀ. ਐੱਸ. ਐੱਲ. ਸੀ. ਡੀ. ਡਿਸਪੇਲਅ ਹੈ, ਜੋ 18:9 ਅਸਪੈਕਟ ਰੇਸ਼ਿਓ ਨਾਲ ਆਉਂਦਾ ਹੈ। ਫੋਨ ਦੇ ਕਿਨਾਰੇ ਪਤਲੇ ਹਨ ਅਤੇ ਸਕਰੀਨ ਡੇਨਸਿਟੀ 403 ਪੀ. ਪੀ. ਆਈ. ਹੈ। ਸਮਾਰਟਫੋਨ 'ਚ ਔਕਟਾ-ਕੋਰ ਹੁਵਾਵੇ ਕਿਰਿਨ 970 ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਆਈ 7 ਨੂੰ ਪ੍ਰੋਸੈਸਰ ਨਾਲ ਆਉਂਦਾ ਹੈ।