ਲੁਧਿਆਣਾ ਨਗਰ ਨਿਗਮ ਚੋਣਾਂ- ਬਾਰਸ਼ 'ਚ ਵੀ ਲੋਕਾਂ ਦਾ ਵੋਟ ਪਾਉਣ ਦਾ ਰੁਝਾਨ
ਲੁਧਿਆਣਾ ਦੇ ਵਾਰਡ ਨੰਬਰ 39 'ਚ ਲੋਕ ਇਨਸਾਫ ਪਾਰਟੀ ਤੇ ਕਾਂਗਰਸੀ ਵਰਕਰਾਂ 'ਚ ਫਰਜ਼ੀ ਵੋਟਾਂ ਨੂੰ ਲੈ ਕੇ ਝੜਪ ਹੋ ਗਈ,ਲੁਧਿਆਣਾ ਨਗਰ ਨਿਗਮ ਚੋਣਾਂ ਲਈ ਸਾਰੇ 95 ਵਾਰਡਾਂ 'ਚ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਸਨ
ਲੁਧਿਆਣਾ ਨਗਰ ਨਿਗਮ ਚੋਣਾਂ ਲਈ ਸ਼ੁਰੂਆਤੀ 2 ਘੰਟਿਆਂ 'ਚ ਸਾਰੇ ਵਾਰਡਾਂ 'ਚ 11 ਫੀਸਦੀ ਵੋਟਿੰਗ ਹੋ ਚੁੱਕੀ ਹੈ। ਨਾਲ ਹੀ ਜਗਾਰਾਓਂ ਦੇ ਵਾਰਡ ਨੰਬਰ 17 'ਚ 19 ਫੀਸਦ ਤੇ ਪਾਇਲ ਦੇ ਵਾਰਡ ਨੰਬਰ 5 'ਚ 25 ਫੀਸਦ ਵੋਟਿੰਗ ਹੋ ਚੁੱਕੀ ਹੈ,
ਲੁਧਿਆਣਾ ਨਗਰ ਨਿਗਮ ਦੀਆਂ 5.77 ਲੱਖ ਪੁਰਖ, 4.82 ਲੱਖ ਔਰਤਾਂ ਅਤੇ 23 ਹਜ਼ਾਰ ਥਰਡ ਜੈਂਡਰ ਹਨ। ਜਿਹੜੇ ਲੋਕ ਲੁਧਿਆਣੇ ਵਿਚ ਆਪਣੀ ਵੋਟਾਂ ਦੀ ਵਰਤੋਂ ਕਰਨ ਆਏ ਸਨ ਉਨ੍ਹਾਂ ਨੇ ਕਿਹਾ ਕਿ ਉਹ ਉਸ ਨੇਤਾ ਲਈ ਵੋਟ ਪਾਉਣਗੇ ਜੋ ਆਪਣੇ ਖੇਤਰ ਨੂੰ ਵਿਕਸਿਤ ਕਰ ਸਕਦੇ ਹਨ।
ਲੁਧਿਆਣਾ-ਨਗਰ ਨਿਗਮ ਲੁਧਿਆਣਾ ਦੀ ਚੋਣਾਂ ਵਿੱਚ ਲੋਕ ਬਾਰਸ਼ ਵਿੱਚ ਵੋਟਾਂ ਪਾਉਣ ਆ ਰਹੇ ਹਨ। ਨਗਰ ਪ੍ਰੀਸ਼ਦ ਜਗਰਾਉਂ ਤੇ ਪਾਇਲ ਦੇ ਇੱਕ -ਇੱਕ ਵਾਰਡ ਲਈ ਅੱਜ ਸਵੇਰੇ ਮਤਦਾਨ ਸ਼ੁਰੂ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਪਾਰਦਰਸ਼ਤਾ, ਬਿਨਾ ਦਬਾਅ ਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣਾ ਚਾਹੁੰਦੀ ਹੈ। ਲੁਧਿਆਣਾ ਵਿਚ 494 ਅਤੇ ਜਗਰਾਉਂ ਪਾਇਲ ਦੇ ਲਈ ਦੋ- ਦੋ ਉਮੀਦਵਾਰ ਚੋਣ ਮੈਦਾਨ ਵਿਚ ਹੈ।