ਜਵਾਰ ਦੇ ਇਸ ਕਮਾਲ ਦੇ ਫਾਇਦੇ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ...

ਨੋਟ-ਤੁਸੀਂ ਕਿਸੇ ਵੀ ਸੁਝਾਅ ਉੱਤੇ ਅਮਲ ਜਾਂ ਇਲਾਜ ਸ਼ੁਰੂ ਕਰਨ ਵਿੱਚ ਪਹਿਲਾਂ ਆਪਣੇ ਡਾਕਟਰ ਜਾਂ ਮਾਹਿਰ ਦੀ ਸਲਾਹ ਜ਼ਰੂਰੀ ਲਵੋ।
ਜਵਾਰ ਵਿੱਚ ਪ੍ਰੋਟੀਨ ਵੀ ਹੁੰਦਾ ਹੈ ਜਿਹੜਾ ਮਾਸ ਪੇਸ਼ੀਆਂ ਤੇ ਹੱਡੀਆਂ ਦੇ ਲਈ ਜ਼ਰੂਰੀ ਹੁੰਦਾ ਹੈ। ਜਵਾਰ ਦੀ ਰੋਟੀ, ਖਿਚੜੀ ਜਾਂ ਬ੍ਰੈੱਡ ਦੀ ਤਰ੍ਹਾਂ ਵੀ ਖਾ ਸਕਦੇ ਹੋ।
ਡਾਈਬਟੀਜ਼ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਬਾਜਰੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਆਇਰਨ ਹੁੰਦਾ ਹੈ। ਜਵਾਰ ਦੇ ਆਟੇ ਵਿੱਚ ਨਿੰਬੂ ਮਿਲਾ ਕੇ ਉਸ ਦੀ ਰੋਟੀ ਖਾਣ ਨਾਲ ਇਹ ਜਲਦੀ ਹਜ਼ਮ ਹੁੰਦਾ ਹੈ। ਜਵਾਰ ਖਾਣ ਵਿੱਚ ਹੀਮੋਗਲੋਬਿਨ ਵਧਦਾ ਹੈ ਤੇ ਇਸ ਨਾਲ ਖ਼ੂਨ ਵਿੱਚ ਆਕਸੀਜਨ ਵਧਦੀ ਹੈ।
ਜਵਾਰ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜਿਹੜੇ ਤੁਹਾਨੂੰ ਤੰਦਰੁਸਤ ਰੱਖ ਸਕਦੇ ਹਨ। ਕਣਕ ਖਾਣ ਤੋਂ ਐਲਰਜੀ ਹੈ ਤਾਂ ਜਵਾਰ ਦਾ ਸੇਵਨ ਕਰ ਸਕਦੇ ਹੋ। ਜਵਾਰ ਵਿੱਚ ਬਹੁਤ ਫਾਈਬਰ ਹੁੰਦਾ ਹੈ। ਇਸ ਨਾਲ ਇਹ ਆਸਾਨੀ ਨਾਲ ਪਚ ਜਾਂਦਾ ਹੈ। ਜਵਾਰ ਕੈਲੋਸਟ੍ਰੋਲ ਨੂੰ ਕੰਟਰੋਲ ਕਰਦਾ ਹੈ।
ਨਵੀਂ ਦਿੱਲੀ: ਵਜ਼ਨ ਘੱਟ ਕਰਨ ਲਈ ਲੋਕ ਅਕਸਰ ਸਰਗਰਮ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜਵਾਰ ਦੇ ਸੇਵਨ ਨਾਲ ਆਸਾਨੀ ਨਾਲ ਵਜ਼ਨ ਘਟਾ ਸਕਦੇ ਹੋ। ਜਵਾਰ ਅਜਿਹਾ ਅਨਾਜ ਹੈ ਜਿਹੜਾ ਵਜ਼ਨ ਘੱਟ ਕਰਨ ਵਿੱਚ ਮਦਦ ਕਰਦਾ ਹੈ।