ਦੁਨੀਆ ਦੇ ਸਭ ਤੋਂ ਵੱਡੇ ਵਿਸਕੀ ਬਾਰ ਦਾ ਭਾਰਤ ਕੁਨੈਕਸ਼ਨ

ਉਨ੍ਹਾਂ ਨੇ ਦੁਨੀਆ ਭਰ ਤੋਂ ਵੱਖ-ਵੱਖ ਕੁਲੈਕਸ਼ਨ ਦੀ ਸ਼ਰਾਬ ਦੇ ਬਰਾਂਡ ਇਕੱਠੇ ਕੀਤੇ। ਇਸ ਬਾਰ ਦਾ ਨਾਮ ਆਪਣੇ ਆਪਣੇ ਵਿਸਕੀ, ਸਕਾਚ ਤੇ ਸਿੰਗਲ ਮਾਲਟ ਦੇ ਵੱਡੇ ਕੁਲੈਕਸ਼ਨ ਦੀ ਵਜ੍ਹਾ ਤੋਂ ਗਿਨੇਜ ਬੁੱਕ ਆਫ ਵਰਲਡ ਰਿਕਾਰਡ 'ਚ ਵੀ ਦਰਜ ਹੈ।
ਸੈਂਡ੍ਰੋ ਆਪਣੇ ਪਿਤਾ ਬਾਰੇ ਅੱਗੇ ਕਹਿੰਦੇ ਹਨ ਕਿ ਭਾਰਤੀ ਵਿਸਕੀ ਦਾ ਫੈਨ ਬਣਨ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਵਿਸਕੀ ਬਾਰ ਖੋਲ੍ਹਣਗੇ। ਬਾਰ ਖੋਲ੍ਹਣ ਦੇ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਕਲਾਡਿਓ ਨੇ ਕਈ ਤਰ੍ਹਾਂ ਦੇ ਕੰਮ ਕੀਤੇ ਤੇ ਪੈਸੇ ਇਕੱਠੇ ਕਰਨ ਲੱਗੇ।
ਇਸ ਵਿਸਕੀ ਬਾਰ ਦਾ ਭਾਰਤ ਨਾਲ ਗੂੜਾ ਰਿਸ਼ਤਾ ਹੈ। 80 ਦੇ ਦਹਾਕੇ 'ਚ ਸਵਿਟਜ਼ਰਲੈਂਡ ਨੇ ਬੈਂਕਾਂ ਤੋਂ ਬਿਜਨੈੱਸ ਸ਼ੁਰੂ ਕਰਨ ਲਈ ਕਰਜ਼ ਨਾ ਮਿਲਣ 'ਤੇ ਕਲੋਡਿਓ ਭਾਰਤ ਆਏ। ਮੁੰਬਈ 'ਚ ਰਹਿਣ ਦੌਰਾਨ ਇੱਕ ਵਾਰ ਉਨ੍ਹਾਂ ਨੂੰ ਦੁਸ਼ਿਤ ਪਾਣੀ ਪੀਣ ਦੀ ਵਜ੍ਹਾ ਤੋਂ ਪੇਟ 'ਚ ਦਰਦ ਤੇ ਇਨਫੈਕਸ਼ਨ ਦੀ ਸ਼ਿਕਾਇਤ ਹੋਈ।
ਸੈਂਡ੍ਰੋ ਹੱਸਦੇ ਹੋਏ ਦੱਸਦੇ ਹਨ ਕਿ ਸ਼ਾਇਦ ਉਸ ਆਦਮੀ ਨੇ ਮੇਰੇ ਪਿਤਾ ਨੂੰ ਇਹ ਸਲਾਹ ਮਜ਼ਾਕ 'ਚ ਦਿੱਤੀ ਹੋਵੇ ਪਰ ਉਨ੍ਹਾਂ ਨੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ। ਆਪਣੇ ਦੋਸਤ ਦੀ ਸਲਾਹ ਮੰਨਣ ਦਾ ਇਹ ਅਸਰ ਹੋਇਆ ਕਿ ਕਲਾਡਿਓ ਨੂੰ ਭਾਰਤੀ ਵਿਸਕੀ ਦਾ ਸੁਆਦ ਵਧੀਆ ਲੱਗਣ ਲੱਗਾ।
ਇਸ ਬਾਰੇ ਜਦੋਂ ਉਨ੍ਹਾਂ ਆਪਣੇ ਭਾਰਤੀ ਦੋਸਤ ਨੂੰ ਦੱਸਿਆ ਤਾਂ ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਇਸ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਣ ਦਾ ਬੱਸ ਇੱਕ ਹੀ ਤਰੀਕਾ ਹੈ, ਵਿਸਕੀ ਨਾਲ ਰੋਜ਼ ਸਵੇਰੇ ਬੁਰੱਸ਼ ਕਰਨਾ।
ਨਵੀਂ ਦਿੱਲੀ: ਸਵਿਟਜ਼ਰਲੈਂਡ ਦੇ ਸੇਂਟ ਮਾਰਿਟਜ਼ ਸ਼ਹਿਰ 'ਚ ਦੁਨੀਆ ਦਾ ਸਭ ਤੋਂ ਵੱਡਾ ਵਿਸਕੀ ਬਾਰ ਹੈ। ਇਸ ਬਾਰ 'ਚ ਮੌਜੂਦਾ ਕੁਲੈਕਸ਼ਨ 'ਚ ਕਈ ਵਿਸਕੀ ਦੀਆਂ ਬੋਤਲਾਂ ਇੰਨੀਆਂ ਪੁਰਾਣੀਆਂ ਹਨ ਕਿ ਇਨ੍ਹਾਂ ਦੀ ਕੀਮਤ 21 ਲੱਖ ਰੁਪਏ ਤਕ ਹੈ। 22 ਸਾਲ ਪੁਰਾਣੇ ਇਸ ਵਿਸਕੀ ਬਾਰ 'ਚ 25,00 ਤੋਂ ਵੱਧ ਤਰ੍ਹਾਂ ਦੀ ਕੁਲੈਕਸ਼ਨ ਹੈ। ਇਸ ਨੂੰ ਬਾਰ ਦੇ ਮਾਲਕ ਸੈਂਡ੍ਰੋ ਦੇ ਪਿਤਾ ਕਲਾਡਿਓ ਬੇਨਰਸਕੋਨੀ ਨੇ ਸ਼ੁਰੂ ਕੀਤਾ ਸੀ।