ਰੈਸਲਰ ਨਿੱਕੀ ਬੈਲਾ ਨੇ ਕੀਤਾ ਵੱਡਾ ਐਲਾਨ
ਏਬੀਪੀ ਸਾਂਝਾ | 28 Mar 2019 05:33 PM (IST)
1
ਉਸ ਨੇ ਕਿਹਾ ਕਿ ਉਹ ਖ਼ੁਦ ਨੂੰ ਹੋਰ ਦਿਸ਼ਾ ਵਿੱਚ ਲੈ ਕੇ ਜਾਣ ਲਈ ਤਿਆਰ ਹੈ। ਬੈਲਾ ਨੇ 2007 ਵਿੱਚ WWE ਦੀ ਸ਼ੁਰੂਆਤ ਕੀਤੀ ਸੀ।
2
35 ਸਾਲਾ ਰੈਸਲਰ ਹੋਰ ਚੀਜ਼ਾਂ ਵੱਲ ਧਿਆਨ ਦੇਣ ਲਈ WWE ਤੋਂ ਦੂਰ ਹੋਣਾ ਚਾਹੁੰਦੀ ਹੈ।
3
ਉਸ ਨੇ ਕਿਹਾ ਕਿ ਅਜਿਹਾ ਕਰਨ ਲਈ ਉਸ 'ਤੇ ਕੋਈ ਦਬਾਅ ਨਹੀਂ ਪਰ ਉਹ ਆਪਣੇ ਮਨ ਤੋਂ ਅਜਿਹਾ ਕਰਨਾ ਚਾਹ ਰਹੀ ਹੈ।
4
ਉਸ ਨੇ ਕਿਹਾ ਕਿ ਉਹ ਇਹ ਕਿਉਂ ਕਰ ਰਹੀ ਹੈ ਜਦਕਿ ਉਸ ਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ।
5
ਬੈਲਾ ਨੇ ਕਿਹਾ ਕਿ ਉਸ ਦਾ ਯੂਰਪੀਅਨ ਟੂਰ ਵਧੀਆ ਸੀ ਪਰ ਉਸ ਨੂੰ ਲੱਗਦਾ ਹੈ ਕਿ ਯਾਤਰਾ ਲਈ ਉਸ ਦੀ ਉਮਰ ਜ਼ਿਆਦਾ ਹੋ ਗਈ ਹੈ। ਉਸ ਨੇ ਕਿਹਾ ਕਿ ਯਾਤਰਾ ਮੁਸ਼ਕਲ ਸੀ।
6
ਟੋਟਲ ਬੇਲਾਜ ਸ਼ੋਅ 'ਤੇ ਬੈਲਾ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਨਵੇਂ ਖੇਤਰਾਂ ਵਿੱਚ ਹੱਥ ਅਜਮਾਉਣਾ ਚਾਹੁੰਦੀ ਹੈ।
7
ਅਦਾਕਾਰਾ ਤੇ ਰੈਸਲਰ ਨਿੱਕੀ ਬੈਲਾ ਨੇ WWE ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।