ਕਾਰ ਖਰੀਦਣ ਦਾ ਪਲਾਨ ਹੈ ਤਾਂ ਪਹਿਲਾਂ ਪੜ੍ਹੋ ਇਹ ਖ਼ਬਰ
ਇਸ ਬਾਰੇ ਕੰਪਨੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ।
Download ABP Live App and Watch All Latest Videos
View In Appਪਿਛਲੇ ਮਹੀਨੇ ਟਾਟਾ ਮੋਟਰਸ ਨੇ ਵੀ ਕਰਕੇ ਯਾਤਰੀ ਵਾਹਨਾਂ ਦੀ ਕੀਮਤਾਂ ਅਪਰੈਲ ਤੋਂ 25,000 ਰੁਪਏ ਤਕ ਵਧਾਉਣ ਦਾ ਐਲਾਨ ਕੀਤਾ ਸੀ।
ਮਹਿੰਦਰਾ, ਟਾਟਾ ਮੋਟਰਸ ਅਤੇ ਰੇਨੋ ਤੋਂ ਬਾਅਦ ਹੁਣ ਵਾਹਨ ਨਿਰਮਾਤਾ ਕੰਪਨੀ ਨਿਸਾਨ ਵੀ ਅਪਰੈਲ ਤੋਂ ਆਪਣੀ ਕਾਰ ਡੈਟਸਨ ਗੋ ਅਤੇ ਗੋ ਪਲੱਸ ਦੀ ਕੀਮਤਾਂ ‘ਚ ਚਾਰ ਫੀਸਦ ਤਕ ਦਾ ਵਾਧਾ ਕਰੇਗੀ।
ਇਸ ਹਫਤੇ ਫਰਾਂਸ ਦੀ ਕਾਰ ਕੰਪਨੀ ਰੇਨੋ ਨੇ ਕਵਿੱਡ ਦੀ ਕੀਮਤਾਂ ‘ਚ ਅਪਰੈਲ ਤੋਂ 3 ਫੀਸਦ ਤਕ ਵਾਧੇ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ ਮਹਿੰਦਰਾ ਐਂਡ ਮਹਿੰਦਰਾ ਨੇ ਵੀਰਵਾਰ ਨੂੰ ਯਾਤਰੀ ਅਤੇ ਵਪਾਰਕ ਵਾਹਨਾਂ ਦੀ ਕੀਮਤ ਅਪਰੈਲ ਤੋਂ 5,000 ਰੁਪਏ ਤੋਂ 73,000 ਰੁਪਏ ਤਕ ਵਧਾਉਣ ਦਾ ਐਲਾਨ ਕੀਤਾ ਸੀ।
ਦਿੱਲੀ ‘ਚ ਅਜੇ ਡੈਟਸਨ ਗੋ ਦੀ ਸ਼ੋਰੂਮ ਕੀਮਤ 3.29 ਲੱਖ ਤੋਂ 4.89 ਲੱਖ ਰੁਪਏ ਹੈ ਜਦਕਿ ਗੋ ਪਲੱਸ ਦੀ ਕੀਮਤ 3.83 ਲੱਖ ਤੋਂ 5.69 ਲੱਖ ਰੁਪਏ ਦੇ ਵਿਚਕਾਰ ਰੱਖੀ ਗਈ ਹੈ।
ਨਿਸਾਨ ਮੋਟਰ ਇੰਡੀਆ ਦੇ ਨਿਰਦੇਸ਼ਨ ਹਰਦੀਪ ਸਿੰਘ ਬਰਾੜ ਨੇ ਕਿਹਾ, “ਕੱਚੇ ਮਾਲ ਦੀ ਵੱਧਦੀ ਕੀਮਤ ਅਤੇ ਹੋਰ ਆਰਥਿਕ ਤੱਤਾਂ ਕਰਕੇ ਡੈਟਸਨ ਗੋ ਤੇ ਗੋ ਪਲੱਸ ਦੀ ਕੀਮਤਾਂ ‘ਚ ਮਾਮੂਲੀ ਵਾਧਾ ਕੀਤਾ ਜਾ ਰਿਹਾ ਹੈ।”
- - - - - - - - - Advertisement - - - - - - - - -