Nissan ਨੇ ਆਪਣੀ ਐਸਯੂਵੀ Kicks ਨੂੰ ਦਿੱਤਾ ਨਵਾਂ ਰੂਪ, ਦੇਖੋ ਕੀ ਹੈ ਖ਼ਾਸ
ਐਕਸਵੀ ਵੀ ਵਰਸ਼ਨ ਵਿੱਚ ਕਰੂਜ਼ ਕੰਟਰੋਲ, ਪੁਸ਼ ਬਟਨ ਸਟਾਰਟ, ਸਮਾਰਟ ਕੀਅ ਤੇ ਐਲਈਡੀ ਪ੍ਰੋਜੈਕਟਰ ਹੈਡਲੈਂਪ ਵਰਗੀਆਂ ਫੀਚਰਸ ਜੋੜੀਆਂ ਗਈਆਂ ਹਨ। ਕਸਈ ਦੀ ਕੀਮਤ 9.89 ਲੱਖ ਰੁਪਏ ਹੈ। ਐਕਸਐਲ ਦੀ ਕੀਮਤ 11.09, ਐਕਸਵੀ ਦੀ ਕੀਮਤ 12.51 ਲੱਖ ਤੇ ਐਕਸਵੀ ਪ੍ਰੀ ਦੀ ਕੀਮਤ 13.69 ਲੱਖ ਰੁਪਏ ਹੈ।
ਕੰਪਨੀ ਨੇ ਐਕਸਐਲ ਤੇ ਐਕਸਵੀ ਵਰਸ਼ਨ ਦੀ ਫੀਚਰ ਲਿਸਟ ਵਿੱਚ ਵੀ ਫੇਰਬਦਲ ਕੀਤਾ ਹੈ। ਐਕਸਐਲ ਵਰਸ਼ਨ ਵਿੱਚ 8.0 ਇੰਚ ਟੱਚ ਸਕ੍ਰੀਨ ਇਨਫੋਟੇਨਮੈਂਟ ਸਿਸਟਮ, ਫਰੰਟ ਫੌਗ ਲੈਂਪਸ, ਈਕੋ ਮੋਡ, ਫੰਕਸ਼ਨਲ ਰੂਫ ਰੇਲਜ਼ ਤੇ ਸਟੀਅਰਿੰਗ ਮਾਊਂਟਿਡ ਆਡੀਓ ਕੰਟਰੋਲਜ਼ ਵਰਗੇ ਫੀਚਰਜ਼ ਜੋੜੇ ਗਏ ਹਨ।
ਇਸ ਤੋਂ ਇਲਾਵਾ ਬਲੂਟੁੱਥ ਕੁਨੈਕਟੀਵਿਟੀ ਸਪੋਰਟ ਕਰਨ ਵਾਲਾ ਆਡੀਓ ਸਿਸਟਮ, 4 ਸਪੀਕਰ, ਨਿਸਾਨ ਕਨੈਕਟ, ਡੇ-ਟਾਈਮ ਰਨਿੰਗ ਐਲਈਡੀ ਲਾਈਟਾਂ ਤੇ ਫਰੰਟ ਸੀਟ ਆਰਮਰੈਸਟ ਦੀ ਵੀ ਸਹੂਲਤ ਹੈ।
ਨਿਸਾਨ ਨੇ ਕਿਕਸ ਐਕਸਈ ਵਿੱਚ ਕਈ ਕੰਮ ਦੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਹਨ। ਇਸ ਲਿਸਟ ਵਿੱਚ ਡਿਊਲ ਏਅਰਬੈਗ, ਏਬੀਏ, ਈਬੀਡੀ, ਰੀਅਰ ਏਸੀ ਵੈਂਟ, ਆਟੋਮੈਟਿਕ ਕਲਾਈਮੇਟ ਕੰਟਰੋਲ, ਵਰਗੀਆਂ ਫੀਚਰਸ ਸ਼ਾਮਲ ਹਨ।
ਨਿਸਾਨ ਨੇ ਕਿਕਸ ਐਸਯੂਵੀਦਾ ਨਵਾਂ ਬੇਸ ਵਰਸ਼ਨ ਐਕਸਈ ਲਾਂਚ ਕੀਤਾ ਹੈ। ਇਹ ਵਰਸ਼ਨ ਸਿਰਫ ਡੀਜ਼ਲ ਇੰਜਣ ਨਾਲ ਹੀ ਮਿਲੇਗਾ। ਇਸ ਦੀ ਕੀਮਤ 9.89 ਲੱਖ ਰੁਪਏ ਹੈ। ਨਵੇਂ ਵਰਸ਼ਨ ਨੂੰ ਲਾਂਚ ਕਰਨ ਦੇ ਨਾਲ ਹੀ ਕੰਪਨੀ ਨੇ ਮੌਜੂਦਾ ਵਰਸ਼ਨ ਦੇ ਲਾਈਨਅੱਪ ਤੇ ਫੀਚਰ ਲਿਸਟ ਵਿੱਚ ਵੀ ਬਦਲਾਅ ਕੀਤਾ ਹੈ।